HBD- ਚੇਤੇਸ਼ਵਰ ਪੁਜਾਰਾ, ਇਸ ਕ੍ਰਿਕਟ ਸਿਤਾਰੇ ਦਾ ਅਨੋਖਾ ਰਿਕਾਰਡ ਜਾਣੋ


2024/01/25 09:47:18 IST

36ਵਾਂ ਜਨਮਦਿਨ

    ਭਾਰਤੀ ਕ੍ਰਿਕਟ ਟੀਮ ਦੇ ਚੇਤੇਸ਼ਵਰ ਪੁਜਾਰਾ ਅੱਜ ਆਪਣਾ 36ਵਾਂ ਜਨਮਦਿਨ ਮਨਾ ਰਹੇ ਹਨ। ਪ੍ਰੰਤੂ, ਇੰਗਲੈਂਡ ਦੇ ਖਿਲਾਫ ਜਾਰੀ ਟੈਸਟ ਸੀਰੀਜ਼ ਚ ਉਹਨਾਂ ਨੂੰ ਥਾਂ ਨਹੀਂ ਮਿਲੀ।

2010 ਚ ਸ਼ੁਰੂਆਤ

    ਪੁਜਾਰਾ ਨੇ 2010 ਚ ਟੈਸਟ ਮੈਚਾਂ ਦੀ ਸ਼ੁਰੂਆਤ ਕੀਤੀ। ਆਖਰੀ ਮੁਕਾਬਲਾ 7 ਜੂਨ 2023 ਨੂੰ ਖੇਡਿਆ। ਉਹ ਟੈਸਟ ਚ 7 ਹਜ਼ਾਰ ਤੋਂ ਵੱਧ ਦੌੜਾਂ ਬਣਾ ਚੁੱਕੇ ਹਨ।

ਅਨੋਖਾ ਰਿਕਾਰਡ

    ਪੁਜਾਰਾ ਇੱਕ ਟੈਸਟ ਪਾਰੀ ਚ ਸਭ ਤੋਂ ਜ਼ਿਆਦਾ 525 ਗੇਂਦਾਂ ਦਾ ਸਾਮਣਾ ਕਰਨ ਵਾਲੇ ਨੰਬਰ ਵਨ ਭਾਰਤੀ ਬੱਲੇਬਾਜ਼ ਹਨ। ਆਸਟ੍ਰੇਲੀਆ ਦੇ ਖਿਲਾਫ 11 ਘੰਟੇ ਬੈਟਿੰਗ ਕੀਤੀ ਸੀ। 202 ਦੌੜਾਂ ਬਣਾਈਆਂ ਸਨ।

20 ਹਜ਼ਾਰ ਦੌੜਾਂ

    ਪੁਜਾਰਾ ਨੇ ਫਸਟ ਕਲਾਸ ਕ੍ਰਿਕਟ ਚ 20 ਹਜ਼ਾਰ ਦੌੜਾਂ ਬਣਾਈਆਂ। ਅਜਿਹਾ ਕਰਨ ਵਾਲੇ ਉਹ ਚੌਥੇ ਭਾਰਤੀ ਖਿਡਾਰੀ ਹਨ।

17 ਦੋਹਰੇ ਸੈਂਕੜੇ

    ਪੁਜਾਰਾ ਨੇ ਹਾਲ ਹੀ ਚ ਫਸਟ ਕਲਾਸ ਚ 17ਵਾਂ ਦੋਹਰਾ ਸੈਂਕੜਾ ਲਗਾਇਆ। ਇਸ ਰਿਕਾਰਡ ਚ ਵੀ ਉਹਨਾਂ ਦਾ ਚੌਥਾ ਨੰਬਰ ਹੈ।

ਟੈਸਟ ਕਰੀਅਰ

    ਪੁਜਾਰਾ ਨੇ ਭਾਰਤ ਲਈ 103 ਟੈਸਟਾਂ ਚ 176 ਪਾਰੀਆਂ ਖੇਡੀਆਂ। 7195 ਦੌੜਾਂ ਬਣਾਈਆਂ। 19 ਸੈਂਕੜੇ, 2 ਦੋਹਰੇ ਸੈਂਕੜੇ, 35 ਅਰਧ ਸੈਂਕੜੇ ਲਗਾਏ।

206 ਹਾਈ ਸਕੋਰ

    ਟੈਸਟ ਚ ਪੁਜਾਰਾ ਦਾ ਹਾਈ ਸਕੋਰ 206 ਹੈ। ਉਹਨਾਂ ਨੂੰ ਭਾਰਤੀ ਟੀਮ ਦੀ ਦੀਵਾਰ ਵੀ ਕਿਹਾ ਜਾਂਦਾ ਹੈ।

View More Web Stories