24 ਫਰਵਰੀ ਦਾ ਦਿਨ ਸਚਿਨ ਲਈ ਖਾਸ ਰਿਹਾ, ਵਨਡੇ 'ਚ ਰਚਿਆ ਇਤਿਹਾਸ


2024/02/24 11:35:01 IST

24 ਫਰਵਰੀ

    ਭਾਰਤੀ ਟੀਮ ਦੇ ਸਾਬਕਾ ਦਿੱਗਜ ਖਿਡਾਰੀ ਸਚਿਨ ਤੇਂਦੁਲਕਰ ਲਈ 24 ਫਰਵਰੀ ਦਾ ਦਿਨ ਬਹੁਤ ਖਾਸ ਹੈ।

ਵਨਡੇ 'ਚ ਦੋਹਰਾ ਸੈਂਕੜਾ

    ਠੀਕ 14 ਸਾਲ ਪਹਿਲਾਂ ਅੱਜ ਦੇ ਹੀ ਦਿਨ ਸਚਿਨ ਤੇਂਦੁਲਕਰ ਨੇ ਵਨਡੇ ਕ੍ਰਿਕਟ ਚ ਦੋਹਰਾ ਸੈਂਕੜਾ ਲਗਾ ਕੇ ਇਤਿਹਾਸ ਰਚਿਆ ਸੀ।

ਪਹਿਲੇ ਬੱਲੇਬਾਜ਼

    24 ਫਰਵਰੀ 2010 ਨੂੰ, ਸਚਿਨ ਇੱਕ ਦਿਨਾ ਕ੍ਰਿਕਟ ਦੇ ਇਤਿਹਾਸ ਵਿੱਚ ਦੋਹਰਾ ਸੈਂਕੜਾ ਲਗਾਉਣ ਵਾਲਾ ਪਹਿਲਾ ਬੱਲੇਬਾਜ਼ ਬਣੇ।

ਦੱਖਣੀ ਅਫਰੀਕਾ

    ਸਚਿਨ ਤੇਂਦੁਲਕਰ ਨੇ ਗਵਾਲੀਅਰ ਚ ਦੱਖਣੀ ਅਫਰੀਕਾ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਸ ਮੈਚ ਵਿੱਚ ਟੀਮ ਇੰਡੀਆ ਨੇ 153 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ।

25 ਚੌਕੇ ਅਤੇ 3 ਛੱਕੇ

    ਸਚਿਨ ਤੇਂਦੁਲਕਰ ਨੇ 147 ਗੇਂਦਾਂ ਤੇ 25 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 200 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਸ ਦਾ ਸਟ੍ਰਾਈਕ ਰੇਟ 136.05 ਸੀ।

39 ਸਾਲ ਬਾਅਦ ਪਹਿਲਾ ਦੋਹਰਾ ਸੈਂਕੜਾ ਲਗਾਇਆ

    ਵਨਡੇ ਕ੍ਰਿਕਟ ਦੀ ਸ਼ੁਰੂਆਤ 5 ਜਨਵਰੀ 1971 ਨੂੰ ਹੋਈ ਸੀ। 39 ਸਾਲ ਬਾਅਦ ਸਚਿਨ ਨੇ ਇਸ ਫਾਰਮੈਟ ਵਿੱਚ ਪਹਿਲਾ ਦੋਹਰਾ ਸੈਂਕੜਾ ਲਗਾਇਆ।

ਸਚਿਨ ਦੇ ਨਾਂ 34 ਹਜ਼ਾਰ 357 ਅੰਤਰਰਾਸ਼ਟਰੀ ਦੌੜਾਂ

    ਸਚਿਨ ਤੇਂਦੁਲਕਰ 50 ਸਾਲ ਦੇ ਹੋ ਗਏ ਹਨ। ਉਨ੍ਹਾਂ ਨੇ 664 ਅੰਤਰਰਾਸ਼ਟਰੀ ਮੈਚਾਂ ਚ ਰਿਕਾਰਡ 34 ਹਜ਼ਾਰ 357 ਦੌੜਾਂ ਬਣਾਈਆਂ ਹਨ।

View More Web Stories