ਕ੍ਰਿਕਟ ਕਪਤਾਨਾਂ ਲਈ ਬੁਰੀ ਖ਼ਬਰ


2023/11/21 23:18:02 IST

ICC ਦਾ ਨਵਾਂ ਨਿਯਮ

    ਅਗਲੇ ਮਹੀਨੇ ਤੋਂ ICC ਇੱਕ ਅਜਿਹਾ ਨਵਾਂ ਨਿਯਮ ਲਿਆ ਰਹੀ ਹੈ ਜੋ ਹਰੇਕ ਕਪਤਾਨ ਲਈ ਮੁਸ਼ਕਲ ਖੜ੍ਹੀ ਕਰ ਦੇਵੇਗਾ।

5 ਦੌੜਾਂ ਦਾ ਜੁਰਮਾਨਾ

    ਇਹ ਨਿਯਮ ODI ਤੇ T-20 ਉਪਰ ਲਾਗੂ ਹੋਵੇਗਾ। ਉਲੰਘਣਾ ਕਰਨ ਵਾਲੀ ਟੀਮ ਨੂੰ 5 ਦੌੜਾਂ ਦਾ ਜੁਰਮਾਨਾ ਲੱਗੇਗਾ।

CLOCK ਸਿਸਟਮ

    ਇਸ ਸਿਸਟਮ ਦੇ ਤਹਿਤ ਓਵਰ ਖ਼ਤਮ ਹੁੰਦੇ ਸਾਰ ਅਗਲਾ ਓਵਰ 60 ਸੈਕਿੰਡ ਯਾਨੀ ਕਿ 1 ਮਿੰਟ ਦੇ ਅੰਦਰ ਸ਼ੁਰੂ ਕਰਨਾ ਲਾਜ਼ਮੀ ਹੋਵੇਗਾ।

2 ਵਾਰ ਚੇਤਾਵਨੀ

    ਫਿਲਡਿੰਗ ਕਰ ਰਹੀ ਟੀਮ ਨੂੰ ਨਿਯਮ ਤੋੜਨ ਤੇ 2 ਵਾਰ ਚੇਤਾਵਨੀ ਮਿਲੇਗੀ। ਤੀਜੀ ਵਾਰ ਉਲੰਘਣਾ ਕਰਨ ਤੇ 5 ਦੌੜਾਂ ਦੀ ਪੈਨਾਲਟੀ ਲੱਗੇਗੀ।

5 ਮਹੀਨੇ ਟਰਾਇਲ

    ਫਿਲਹਾਲ ਦਸੰਬਰ 2023 ਤੋਂ ਅਪ੍ਰੈਲ 2024 ਤੱਕ ਇਸ ਨਿਯਮ ਦਾ ਟਰਾਇਲ ਹੋਵੇਗਾ। ਸਫ਼ਲ ਸਾਬਤ ਹੋਣ ਤੇ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇਗਾ।

View More Web Stories