ਭਾਰਤੀ ਕ੍ਰਿਕਟ ਦੇ ਇਤਿਹਾਸ ਵਿੱਚ ਦੂਜੀ ਵਾਰ ਹੋਇਆ ਕਮਾਲ


2024/03/07 22:17:54 IST

ਦੇਵਦੱਤ ਦਾ ਪਹਿਲਾ ਮੈਚ

    ਭਾਰਤ ਅਤੇ ਇੰਗਲੈਂਡ ਵਿਚਾਲੇ ਧਰਮਸ਼ਾਲਾ ਚ ਖੇਡੇ ਜਾ ਰਹੇ ਸੀਰੀਜ਼ ਦੇ ਆਖਰੀ ਮੈਚ ਚ ਸੱਜੇ ਹੱਥ ਦੇ ਬੱਲੇਬਾਜ਼ ਦੇਵਦੱਤ ਪਡਿਕਲ ਨੂੰ ਡੈਬਿਊ ਕਰਨ ਦਾ ਮੌਕਾ ਮਿਲਿਆ।

ਇੱਕ ਲੜੀ ਵਿੱਚ 5 ਖਿਡਾਰੀਆਂ ਦਾ ਡੈਬਿਊ

    ਇਸ ਦੇ ਨਾਲ, ਇਹ ਭਾਰਤੀ ਕ੍ਰਿਕਟ ਦੇ ਇਤਿਹਾਸ ਵਿੱਚ ਸਿਰਫ ਦੂਜੀ ਵਾਰ ਹੋਇਆ ਹੈ, ਜਦੋਂ 5 ਖਿਡਾਰੀਆਂ ਨੇ ਇੱਕ ਟੈਸਟ ਸੀਰੀਜ਼ ਵਿੱਚ ਡੈਬਿਊ ਕੀਤਾ ਹੈ। ਇਸ ਤੋਂ ਪਹਿਲਾਂ ਇਹ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 2020-21 ਦੀ ਟੈਸਟ ਸੀਰੀਜ਼ ਚ ਦੇਖਿਆ ਗਿਆ ਸੀ।

ਇਨ੍ਹਾਂ ਖਿਡਾਰੀਆਂ ਨੂੰ ਮੌਕਾ ਮਿਲਿਆ 

    ਰਜਤ ਪਾਟੀਦਾਰ ਮੌਜੂਦਾ ਟੈਸਟ ਸੀਰੀਜ਼ ਚ ਡੈਬਿਊ ਕਰਨ ਵਾਲੇ ਪਹਿਲੇ ਬੱਲੇਬਾਜ਼ ਸਨ। ਇਸ ਤੋਂ ਬਾਅਦ ਸਰਫਰਾਜ਼ ਖਾਨ ਅਤੇ ਧਰੁਵ ਜੁਰੇਲ ਨੇ ਡੈਬਿਊ ਕੀਤਾ। ਇਸ ਦੇ ਨਾਲ ਹੀ ਤੇਜ਼ ਗੇਂਦਬਾਜ਼ ਆਕਾਸ਼ਦੀਪ ਨੇ ਚੌਥੇ ਟੈਸਟ ਮੈਚ ਚ ਡੈਬਿਊ ਕੀਤਾ। ਹੁਣ ਦੇਵਦੱਤ ਪਡਿਕਲ ਨੇ ਧਰਮਸ਼ਾਲਾ ਚ ਖੇਡੇ ਜਾ ਰਹੇ ਸੀਰੀਜ਼ ਦੇ ਆਖਰੀ ਮੈਚ ਚ ਡੈਬਿਊ ਕੀਤਾ ਹੈ।

ਆਸਟ੍ਰੇਲੀਆ 'ਚ 5 ਖਿਡਾਰੀਆਂ ਦਾ ਡੈਬਿਊ 

    ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੀ ਗਈ 2020-21 ਟੈਸਟ ਸੀਰੀਜ਼ ਚ ਭਾਰਤ ਦੇ 5 ਖਿਡਾਰੀਆਂ ਨੇ ਡੈਬਿਊ ਕੀਤਾ ਸੀ।  ਸ਼ੁਭਮਨ ਗਿੱਲ, ਮੁਹੰਮਦ ਸਿਰਾਜ, ਟੀ ਨਟਰਾਜਨ, ਵਾਸ਼ਿੰਗਟਨ ਸੁੰਦਰ ਅਤੇ ਨਵਦੀਪ ਸੈਣੀ ਨੇ ਆਪਣੀ ਸ਼ੁਰੂਆਤ ਕੀਤੀ।

ਸਰਫਰਾਜ਼ ਨੇ ਡੈਬਿਊ 'ਤੇ ਕੀਤਾ ਕਮਾਲ 

    ਸਰਫਰਾਜ਼ ਖਾਨ ਨੇ ਰਾਜਕੋਟ ਟੈਸਟ ਚ ਡੈਬਿਊ ਕੀਤਾ ਤੇ ਸ਼ਾਨਦਾਰ ਬੱਲੇਬਾਜ਼ੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਸਰਫਰਾਜ਼ ਨੇ ਭਾਰਤ ਲਈ ਟੈਸਟ ਡੈਬਿਊ ਕਰਦੇ ਹੋਏ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾ ਕੇ ਇਤਿਹਾਸ ਰਚ ਦਿੱਤਾ। ਉਸ ਨੇ 48 ਗੇਂਦਾਂ ਵਿੱਚ 50 ਦੌੜਾਂ ਪੂਰੀਆਂ ਕੀਤੀਆਂ ਸਨ।

ਜੁਰੇਲ ਦਾ ਸ਼ਾਨਦਾਰ ਪ੍ਰਦਰਸ਼ਨ

    ਧਰੁਵ ਜੁਰੇਲ ਨੇ ਆਪਣੇ ਟੈਸਟ ਕਰੀਅਰ ਦੇ ਦੂਜੇ ਮੈਚ ਯਾਨੀ ਰਾਂਚੀ ਟੈਸਟ ਮੈਚ ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਵਿਕਟਕੀਪਰ ਦੇ ਤੌਰ ਤੇ ਉਹ ਸ਼ਾਨਦਾਰ ਸੀ ਪਰ ਬੱਲੇਬਾਜ਼ੀ ਨਾਲ ਉਸ ਨੇ ਟੀਮ ਇੰਡੀਆ ਨੂੰ ਜਿੱਤ ਤੱਕ ਲੈ ਜਾਣ ਅਤੇ ਸੀਰੀਜ਼ ਤੇ ਕਬਜ਼ਾ ਕਰਨ ਚ ਅਹਿਮ ਭੂਮਿਕਾ ਨਿਭਾਈ।

ਅਸ਼ਵਿਨ ਦਾ 100ਵਾਂ ਟੈਸਟ ਮੈਚ

    ਟੀਮ ਇੰਡੀਆ ਦੇ ਦਿੱਗਜ ਟੈਸਟ ਸਪਿਨਰ ਰਵੀਚੰਦਰਨ ਅਸ਼ਵਿਨ ਧਰਮਸ਼ਾਲਾ ਚ ਆਪਣੇ ਕਰੀਅਰ ਦਾ 100ਵਾਂ ਮੈਚ ਖੇਡ ਰਹੇ ਹਨ। ਮੌਜੂਦਾ ਟੈਸਟ ਲੜੀ ਵਿੱਚ ਹੀ, ਅਸ਼ਵਿਨ ਨੇ 500 ਟੈਸਟ ਵਿਕਟਾਂ ਪੂਰੀਆਂ ਕੀਤੀਆਂ ਸਨ ਅਤੇ ਟੈਸਟ ਵਿੱਚ 500 ਜਾਂ ਇਸ ਤੋਂ ਵੱਧ ਵਿਕਟਾਂ ਲੈਣ ਵਾਲੇ ਭਾਰਤ ਲਈ ਸਿਰਫ ਦੂਜੇ ਖਿਡਾਰੀ ਬਣ ਗਏ ਸਨ।

View More Web Stories