6 ਕ੍ਰਿਕਟਰ ਜੋ IPL 2024 'ਚ ਬਹੁਤ ਖਤਰਨਾਕ ਹੋ ਸਕਦੇ ਸਾਬਤ
ਸਜਿਆ ਪਲੇਟਫਾਰਮ
IPL ਦਾ ਮੰਚ ਇਕ ਵਾਰ ਫਿਰ ਤੋਂ ਤਿਆਰ ਹੋ ਗਿਆ ਹੈ, ਜਿੱਥੇ ਦੁਨੀਆ ਭਰ ਦੇ ਮਹਾਨ ਕ੍ਰਿਕਟਰ ਹੁਨਰ ਪੇਸ਼ ਕਰਨ ਲਈ ਤਿਆਰ ਹਨ। ਇਸ ਵਾਰ ਕੁਝ ਵੱਡੇ ਨਾਂ ਪਿਛਲੇ ਸੀਜ਼ਨ ਤੋਂ ਬਾਹਰ ਹੋਣ ਤੋਂ ਬਾਅਦ ਟੂਰਨਾਮੈਂਟ ਚ ਵਾਪਸੀ ਕਰਨਗੇ। ਇਸ ਦੇ ਨਾਲ ਹੀ ਕੁਝ ਅਜਿਹੇ ਨਾਮ ਹਨ ਜੋ ਪਹਿਲੀ ਵਾਰ IPL ਦੀ ਦੁਨੀਆ ਚ ਐਂਟਰੀ ਕਰਨਗੇ।
ਅੱਜ ਤੋਂ ਸ਼ੁਰੂ ਹੋਣਗੇ ਮੈਚ
IPL 2024 ਸੀਜ਼ਨ 22 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਆਈਪੀਐਲ 2024 ਦਾ ਉਦਘਾਟਨੀ ਮੈਚ 22 ਮਾਰਚ ਨੂੰ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਮੌਜੂਦਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡਿਆ ਜਾਵੇਗਾ। ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ 24 ਮਾਰਚ ਨੂੰ IPL 2024 ਵਿੱਚ ਮੁਹਿੰਮ ਦੀ ਸ਼ੁਰੂਆਤ ਕਰੇਗੀ।
ਰਿਸ਼ਭ ਪੰਤ
ਖੱਬੇ ਹੱਥ ਦਾ ਵਿਕਟਕੀਪਰ ਬੱਲੇਬਾਜ਼ ਮੈਦਾਨ ਤੇ ਵਾਪਸੀ ਕਰਨ ਲਈ ਤਿਆਰ ਹੈ ਅਤੇ ਉਸ ਨੂੰ ਦਿੱਲੀ ਕੈਪੀਟਲਜ਼ ਦਾ ਕਪਤਾਨ ਵੀ ਬਣਾਇਆ ਗਿਆ ਹੈ। ਖੇਡ ਤੋਂ ਲਗਭਗ 14 ਮਹੀਨਿਆਂ ਦੀ ਦੂਰੀ ਦੇ ਦੌਰਾਨ ਪੰਤ ਨੇ ਇਸ ਮੁਕਾਮ ਤੇ ਪਹੁੰਚਣ ਲਈ ਕਈ ਸਰਜਰੀਆਂ, ਸੱਜੇ ਗੋਡੇ ਦੀ ਸੱਟ, ਸਖ਼ਤ ਪੁਨਰਵਾਸ, ਥੈਰੇਪੀ ਅਤੇ NCA ਵਿਖੇ ਇੱਕ ਵਿਸ਼ੇਸ਼ ਕੈਂਪ ਤੇ ਕਾਬੂ ਪਾਇਆ ਹੈ। ਇਨ੍ਹਾਂ ਸਾਰੀਆਂ ਚੁਣੌਤੀਆਂ ਨਾਲ ਜੂਝਦੇ ਹੋਏ ਪੰਤ ਹੁਣ ਕ੍ਰਿਕਟ ਚ ਜ਼ੋਰਦਾਰ ਵਾਪਸੀ ਕਰਨ ਦੀ ਕਗਾਰ ਤੇ ਹਨ।
ਸ਼੍ਰੇਅਸ ਅਈਅਰ
ਸ਼੍ਰੇਅਸ ਅਈਅਰ ਹੁਣ ਇਸ ਸੀਜ਼ਨ ਚ ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਦੇ ਰੂਪ ਚ ਵਾਪਸੀ ਕਰ ਚੁੱਕੇ ਹਨ, ਪਰ ਪਿਛਲੇ ਕੁਝ ਮਹੀਨੇ ਉਸ ਲਈ ਖਰਾਬ ਰਹੇ ਹਨ। ਸ਼੍ਰੇਅਸ ਅਈਅਰ ਨੇ ਭਾਰਤ ਵਿੱਚ ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਪਰ ਉਹ ਟੀ-20 ਅਤੇ ਟੈਸਟ ਟੀਮਾਂ ਵਿੱਚ ਆਪਣੀ ਜਗ੍ਹਾ ਬਰਕਰਾਰ ਨਹੀਂ ਰੱਖ ਸਕਿਆ ਅਤੇ ਘਰੇਲੂ ਮੁਕਾਬਲਿਆਂ ਤੋਂ ਗੈਰਹਾਜ਼ਰੀ ਕਾਰਨ ਉਸ ਨੂੰ ਬੀਸੀਸੀਆਈ ਦੇ ਕੇਂਦਰੀ ਕਰਾਰ ਤੋਂ ਵੀ ਇਨਕਾਰ ਕਰ ਦਿੱਤਾ ਗਿਆ।
ਪੈਟ ਕਮਿੰਸ
IPL ਨਿਲਾਮੀ ਵਿੱਚ ਕਮਿੰਸ ਦੀ ਕੀਮਤ ਅਸਮਾਨ ਨੂੰ ਛੂਹ ਗਈ ਜਦੋਂ ਸਨਰਾਈਜ਼ਰਸ ਹੈਦਰਾਬਾਦ ਨੇ ਉਸਨੂੰ 20.5 ਕਰੋੜ ਰੁਪਏ ਦੀ ਮੋਟੀ ਰਕਮ ਵਿੱਚ ਸਾਈਨ ਕੀਤਾ, ਜਿਸ ਨਾਲ ਉਹ ਲੀਗ ਦੇ ਇਤਿਹਾਸ ਵਿੱਚ ਦੂਜਾ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ। ਉਨ੍ਹਾਂ ਨੂੰ ਹੈਦਰਾਬਾਦ ਦੀ ਅਗਵਾਈ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਅਜਿਹੇ ਚ ਕਮਿੰਸ ਆਈਪੀਐੱਲ ਚ ਵੀ ਆਪਣੀ ਜਿੱਤ ਦਾ ਸਿਲਸਿਲਾ ਅਤੇ ਫਾਰਮ ਨੂੰ ਜਾਰੀ ਰੱਖਣ ਲਈ ਬੇਤਾਬ ਹੋਵੇਗਾ।
ਰਚਿਨ ਰਵਿੰਦਰ
ਖੱਬੇ ਹੱਥ ਦਾ ਇਹ ਬੱਲੇਬਾਜ਼ ਸਪਿਨ ਗੇਂਦਬਾਜ਼ੀ ਵਿੱਚ ਵੀ ਨਿਪੁੰਨ ਹੈ। ਇਸ ਨੌਜਵਾਨ ਖਿਡਾਰੀ ਨੇ ਵਿਸ਼ਵ ਕੱਪ ਦੌਰਾਨ ਭਾਰਤ ਵਿੱਚ ਆਪਣੀ ਛਾਪ ਛੱਡੀ ਸੀ। ਰਚਿਨ ਨੇ 64 ਦੀ ਔਸਤ ਨਾਲ 578 ਦੌੜਾਂ ਬਣਾ ਕੇ ਟੂਰਨਾਮੈਂਟ ਦੇ ਚੌਥੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਵਜੋਂ ਆਪਣਾ ਨਾਂ ਦਰਜ ਕਰਵਾਇਆ। ਉਸ ਨੇ ਅਹਿਮਦਾਬਾਦ ਵਿੱਚ ਇੰਗਲੈਂਡ ਖ਼ਿਲਾਫ਼ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿੱਚ ਅਜੇਤੂ 123 ਦੌੜਾਂ ਸਮੇਤ ਤਿੰਨ ਸੈਂਕੜੇ ਅਤੇ ਦੋ ਅਰਧ ਸੈਂਕੜੇ ਵੀ ਲਗਾਏ।
ਅਜ਼ਮਤੁੱਲਾ ਉਮਰਜ਼ਈ
ਅਫਗਾਨਿਸਤਾਨ ਦਾ 23 ਸਾਲਾ ਤੇਜ਼ ਗੇਂਦਬਾਜ਼ ਹਰਫਨਮੌਲਾ ਹਾਰਦਿਕ ਪੰਡਯਾ ਦੇ ਬਦਲ ਵਜੋਂ ਗੁਜਰਾਤ ਟਾਈਟਨਜ਼ ਦੇ ਸੈੱਟਅੱਪ ਚ ਫਿੱਟ ਹੋ ਸਕਦਾ ਹੈ। ਉਮਰਜ਼ਈ ਜਿਸ ਨੇ ਵਨਡੇ ਵਿਸ਼ਵ ਕੱਪ ਵਿੱਚ ਆਪਣੀ ਤੇਜ਼ ਗੇਂਦਬਾਜ਼ੀ ਨਾਲ ਸਚਿਨ ਤੇਂਦੁਲਕਰ ਨੂੰ ਮੰਤਰਮੁਗਧ ਕੀਤਾ ਸੀ, ਉਹ ਵੀ ਬੱਲੇਬਾਜ਼ੀ ਲਾਈਨ-ਅੱਪ ਵਿੱਚ ਯੋਗਦਾਨ ਪਾ ਸਕਦਾ ਹੈ। ਪੱਲੇਕੇਲੇ ਵਿੱਚ ਸ਼੍ਰੀਲੰਕਾ ਦੇ ਖਿਲਾਫ ਵਨਡੇ ਮੈਚ ਵਿੱਚ ਉਸਦੇ ਕਰੀਅਰ ਦੀ ਸਰਵੋਤਮ ਅਜੇਤੂ 149 ਦੌੜਾਂ ਦੀ ਪਾਰੀ ਨੇ ਵੀ ਉਸਦੀ ਬੱਲੇਬਾਜ਼ੀ ਦੀ ਸਾਖ ਨੂੰ ਵਧਾਇਆ।
ਕੁਮਾਰ ਕੁਸ਼ਾਗਰਾ
ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਨੇ ਵਿਸਫੋਟਕ ਵਿਕਟਕੀਪਰ-ਬੱਲੇਬਾਜ਼ ਨੂੰ ਹਾਸਲ ਕਰਨ ਲਈ ਸਖ਼ਤ ਮੁਕਾਬਲਾ ਕੀਤਾ, ਪਰ ਦਿੱਲੀ ਕੈਪੀਟਲਜ਼ ਨੇ ਲੜਾਈ ਦੇ ਵਿਚਕਾਰ ਆ ਕੇ ਕੁਸ਼ਾਗਰਾ ਨੂੰ 7.2 ਕਰੋੜ ਰੁਪਏ ਦੀ ਰਕਮ ਲਈ ਕਰਾਰ ਕੀਤਾ। ਹਾਲਾਂਕਿ, ਬੀਸੀਸੀਆਈ ਮੈਡੀਕਲ ਟੀਮ ਨੇ ਪੰਤ ਨੂੰ ਵਿਕਟਕੀਪਰ-ਬੱਲੇਬਾਜ਼ ਵਜੋਂ ਆਈਪੀਐਲ 2024 ਦੀ ਸ਼ੁਰੂਆਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।
View More Web Stories