2023 'ਚ ਸਦਾ ਲਈ ਅਲਵਿਦਾ ਆਖਣ ਵਾਲੇ 5 ਕ੍ਰਿਕਟਰ


2023/12/25 20:08:58 IST

ਆਖਰੀ ਸਲਾਮ

    ਕ੍ਰਿਕਟ ਦੀ ਦੁਨੀਆਂ ਚ ਨਾਮ ਕਮਾਉਣ ਵਾਲੇ ਕਈ ਸਿਤਾਰੇ ਸੰਸਾਰ ਨੂੰ ਆਖਰੀ ਸਲਾਮ ਕਰ ਚੁੱਕੇ ਹਨ। ਇਸ ਸਾਲ ਵੀ 5 ਕ੍ਰਿਕਟਰਾਂ ਦੀ ਮੌਤ ਹੋਈ। ਆਓ ਜਾਣਦੇ ਹਾਂ ਇਹ ਕਿਹੜੇ ਹਨ...

ਬਿਸ਼ਨ ਸਿੰਘ ਬੇਦੀ

    ਭਾਰਤੀ ਟੀਮ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਨੇ 23 ਅਕਤੂਬਰ ਨੂੰ ਆਖਰੀ ਸਾਹ ਲਏ। ਉਹਨਾਂ ਦੀ ਉਮਰ 77 ਸਾਲ ਸੀ।

ਸਲੀਮ ਦੁਰਾਨੀ

    ਜਾਮਨਗਰ ਵਿਖੇ 2 ਅਪ੍ਰੈਲ 2023 ਨੂੰ ਦੇਹਾਂਤ ਹੋਇਆ। 88 ਸਾਲ ਦੀ ਉਮਰ ਚ ਆਖਰੀ ਸਾਹ ਲਏ।

ਹੀਥ ਸਟ੍ਰੀਕ

    ਜਿੰਬਾਬਵੇ ਦੇ ਇਸ ਸਾਬਕਾ ਕ੍ਰਿਕਟਰ ਦੇ ਦੇਹਾਂਤ ਮਹਿਜ 49 ਸਾਲ ਦੀ ਉਮਰ ਚ ਹੋਇਆ। 3 ਸਤੰਬਰ ਜ਼ਿੰਦਗੀ ਦਾ ਆਖਰੀ ਦਿਨ ਸੀ।

ਬ੍ਰਾਇਨ ਬੂਥ

    ਆਸਟ੍ਰੇਲੀਆ ਦੇ ਸਾਬਕਾ ਟੈਸਟ ਕ੍ਰਿਕਟਰ ਤੇ ਉਲੰਪੀਅਨ ਬ੍ਰਾਇਨ ਬੂਥ ਵੀ ਇਸੇ ਸਾਲ ਦੁਨੀਆਂ ਤੋਂ ਚੱਲ ਵਸੇ। 89 ਸਾਲ ਦੀ ਉਮਰ ਚ ਆਖਰੀ ਸਾਹ ਲਿਆ।

ਨੌਸ਼ਾਦ ਅਲੀ

    79 ਸਾਲ ਦੀ ਉਮਰ ਚ 20 ਅਗਸਤ 2023 ਨੂੰ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ। ਉਹ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸਨ।

View More Web Stories