ਹੁਣ 8 ਰੁਪਏ ਵਿੱਚ ਮਿਲੇਗਾ 2.5 ਜੀਬੀ ਡਾਟਾ


2023/12/10 21:18:03 IST

ਜੀਓ ਯੂਜ਼ਰਾਂ ਨੂੰ ਫਾਇਦਾ 

    ਜੇਕਰ ਤੁਸੀਂ ਜੀਓ ਯੂਜ਼ਰ ਹੋ ਅਤੇ ਤੁਹਾਨੂੰ ਦਿਨ ਚ ਜ਼ਿਆਦਾਤਰ ਇੰਟਰਨੈਟ ਦੀ ਜ਼ਰੂਰਤ ਹੁੰਦੀ ਹੈ, ਤਾਂ ਇਹ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ। 

2.5 ਜੀਬੀ ਡਾਟਾ 

    ਜੀਓ ਦੇ ਵਿਸ਼ੇਸ਼ ਰੀਚਾਰਜ ਪੈਕ ਵਿੱਚ ਤੁਸੀਂ ਰੋਜ਼ 2.5 ਜੀਬੀ ਡੇਟਾ ਦੀ ਵਰਤੋਂ ਕਰ ਸਕਦੇ ਹੋ। ਰੋਜ਼ਾਨਾ ਡੇਟਾ ਲਈ ਤੁਹਾਨੂੰ 8 ਰੁਪਏ ਤੋਂ ਘੱਟ ਖਰਚ ਕਰਨ ਦੀ ਲੋੜ ਹੋਵੇਗੀ।

ਕਿਹੜਾ ਪਲਾਨ ਕੰਮ ਕਰੇਗਾ?

    ਜੀਓ ਦੇ 2999 ਰੁਪਏ ਦੇ ਪ੍ਰੀਪੇਡ ਰੀਚਾਰਜ ਪਲਾਨ ਦੇ ਕਈ ਫਾਇਦੇ ਹਨ। ਜੀਓ ਦਾ ਇਹ ਰੀਚਾਰਜ ਪੈਕ 365 ਦਿਨਾਂ ਦੀ ਵੈਧਤਾ ਨਾਲ ਆਉਂਦਾ ਹੈ।

23 ਦਿਨਾਂ ਦੀ ਵਾਧੂ ਵੈਧਤਾ

    ਪੈਕ ਦੀ ਵੈਧਤਾ ਜੀਓ ਉਪਭੋਗਤਾਵਾਂ ਲਈ ਵਧਾ ਦਿੱਤੀ ਗਈ ਹੈ। ਇਹ ਸਾਲਾਨਾ ਰੀਚਾਰਜ ਪਲਾਨ 23 ਦਿਨਾਂ ਦੀ ਵਾਧੂ ਵੈਧਤਾ ਨਾਲ ਪੇਸ਼ ਕੀਤਾ ਜਾ ਰਿਹਾ ਹੈ। 

ਸਾਲ ਤੋਂ ਜ਼ਿਆਦਾ ਇਸਤੇਮਾਲ

    ਯੂਜ਼ਰ ਇਸ ਪਲਾਨ ਨੂੰ ਇਕ ਸਾਲ ਤੋਂ ਜ਼ਿਆਦਾ ਸਮੇਂ ਤੱਕ ਇਸਤੇਮਾਲ ਕਰ ਸਕਣਗੇ।

ਕਈ ਮਿਲਣਗੇ ਲਾਭ

    ਪਲਾਨ ਚ ਅਨਲਿਮਟਿਡ ਕਾਲਿੰਗ, ਇੰਟਰਨੈਟ ਅਤੇ ਐਸਐਮਐਸ,  Jio TV, Jio Cinema ਅਤੇ Jio Cloud ਦੀ ਮੁਫਤ ਸਬਸਕ੍ਰਿਪਸ਼ਨ ਉਪਲਬਧ ਹੈ।

ਜਾਰੀ ਰਹੇਗਾ ਨੈਟ 

    ਪਲਾਨ ਵਿੱਚ ਰੋਜ਼ਾਨਾ ਡਾਟਾ ਖਤਮ ਹੋਣ ਤੋਂ ਬਾਅਦ ਵੀ ਨੈਟ ਦੀ ਵਰਤੋਂ ਕੀਤੀ ਜਾ ਸਕਦੀ ਹੈ। ਪਹਿਲਾਂ ਵਾਂਗ ਘੱਟ ਸਪੀਡ ਤੇ ਇੰਟਰਨੈਟ ਦੀ ਸਹੂਲਤ ਮਿਲਦੀ ਹੈ। 

ਚੈਟਿੰਗ ਐਪਸ ਵਰਤੋ 

    ਜੀਓ ਉਪਭੋਗਤਾ ਘੱਟ ਸਪੀਡ ਨੈਟ ਵਿੱਚ ਵਟਸਐਪ, ਮੈਸੈਂਜਰ ਵਰਗੀਆਂ ਚੈਟਿੰਗ ਐਪਸ ਦੀ ਵਰਤੋਂ ਕਰ ਸਕਦੇ ਹਨ।

View More Web Stories