ਗਣਤੰਤਰ ਦਿਵਸ ਮੌਕੇ Amazon ਦੀ ਭਾਰੀ ਛੋਟ, ਇਸ ਤਰੀਕ ਤੋਂ ਸ਼ੁਰੂ ਹੋਵੇਗੀ ਸੇਲ


2024/01/09 22:21:20 IST

ਆਕਰਸ਼ਕ ਪੇਸ਼ਕਸ਼ਾਂ

    ਐਮਾਜ਼ੋਨ ਖ਼ਾਸ ਮੌਕਿਆਂ ਤੇ ਗਾਹਕਾਂ ਲਈ ਆਕਰਸ਼ਕ ਪੇਸ਼ਕਸ਼ਾਂ ਦਾ ਐਲਾਨ ਕਰਦਾ ਰਹਿੰਦਾ ਹੈ। ਹੁਣ ਹਾਲ ਹੀ ਚ ਸ਼ਾਪਿੰਗ ਸਾਈਟ ਨੇ ਗਣਤੰਤਰ ਦਿਵਸ ਦੇ ਮੌਕੇ ਤੇ ਇਕ ਹੋਰ ਸੇਲ ਦੀ ਜਾਣਕਾਰੀ ਦਿੱਤੀ ਹੈ।

ਹੋਰ ਲਾਭ

    SBI ਬੈਂਕ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਨ ਤੇ 10 ਫੀਸਦੀ ਤਤਕਾਲ ਛੋਟ ਦਾ ਲਾਭ ਦਿੱਤਾ ਜਾਵੇਗਾ। ਪ੍ਰਾਈਮ ਗਾਹਕਾਂ ਨੂੰ ਫਾਸਟ ਡਿਲੀਵਰੀ ਦੀ ਸੁਵਿਧਾ ਮਿਲੇਗੀ ਅਤੇ ਉਨ੍ਹਾਂ ਨੂੰ ਆਮ ਯੂਜ਼ਰਸ ਤੋਂ 24 ਘੰਟੇ ਪਹਿਲਾਂ ਸੇਲ ਤੱਕ ਪਹੁੰਚ ਮਿਲੇਗੀ।

ਸਮਾਰਟ ਫੋਨ

    ਐਮਾਜ਼ੋਨ ਦੀ ਆਉਣ ਵਾਲੀ ਸੇਲ ਦੌਰਾਨ ਸਮਾਰਟਫ਼ੋਨ ਕਿਫਾਇਤੀ ਕੀਮਤਾਂ ਤੇ ਵਿਕਰੀ ਲਈ ਉਪਲਬਧ ਹੋਣਗੇ। 20 ਤੋਂ ਲੈ ਕੇ 30 ਫੀਸਦੀ ਤੱਕ ਛੋਟ ਮਿਲ ਸਕਦੀ ਹੈ।

ਇਲੈਕਟ੍ਰਾਨਿਕ ਪ੍ਰੋਡਕਟਸ

    ਇਲੈਕਟ੍ਰਾਨਿਕ ਉਤਪਾਦ 5,999 ਰੁਪਏ ਤੋਂ ਸ਼ੁਰੂ ਹੋਣਗੇ। ਜਿਸ ਵਿੱਚ ਫਰਿੱਜ, ਸਮਾਰਟ ਟੀਵੀ ਅਤੇ ਉਪਕਰਨ ਸ਼ਾਮਿਲ ਹਨ। ਇਹਨਾਂ ਉਪਰ ਵੀ ਭਾਰੀ ਛੋਟ ਮਿਲੇਗੀ।

ਪ੍ਰੋਜੈਕਟਰ

    ਐਮਾਜ਼ੋਨ ਸੇਲ ਉਪਰ ਪ੍ਰੋਜੈਕਟਰ 60 ਪ੍ਰਤੀਸ਼ਤ ਤੱਕ ਦੀ ਵੱਧ ਤੋਂ ਵੱਧ ਛੋਟ ਦੇ ਨਾਲ ਉਪਲਬਧ ਹੋਣਗੇ। ਕਈ ਨਾਮੀ ਕੰਪਨੀਆਂ ਦੇ ਉਤਪਾਦ ਮਿਲਣਗੇ।

ਵਾਸ਼ਿੰਗ ਮਸ਼ੀਨ

    ਗਣਤੰਤਰ ਦਿਵਸ ਸੇਲ ਦੌਰਾਨ ਵਾਸ਼ਿੰਗ ਮਸ਼ੀਨਾਂ ਤੇ 65 ਫੀਸਦੀ ਤੱਕ ਦੀ ਛੋਟ ਦਿੱਤੀ ਜਾਵੇਗੀ।

ਕਦੋਂ ਲੱਗੇਗੀ ਸੇਲ

    ਸੇਲ 13 ਜਨਵਰੀ ਤੋਂ ਸ਼ੁਰੂ ਹੋਵੇਗੀ ਅਤੇ 19 ਜਨਵਰੀ ਤੱਕ ਗਾਹਕਾਂ ਨੂੰ ਸ਼ਾਨਦਾਰ ਡਿਸਕਾਊਂਟ ਆਫਰ ਕੀਤੇ ਜਾਣਗੇ। ਐਮਾਜ਼ੋਨ ਨੇ ਇਸ ਆਉਣ ਵਾਲੀ ਸੇਲ ਬਾਰੇ ਜਾਣਕਾਰੀ ਸਾਂਝੀ ਕਰਨੀ ਸ਼ੁਰੂ ਕਰ ਦਿੱਤੀ ਹੈ।

View More Web Stories