ਕੌੜਾ ਕਿਉਂ ਹੁੰਦਾ ਹੈ ਕਰੇਲਾ ?
ਕੌੜਾ ਸਵਾਦ, ਸਬਜ਼ੀ ਪਸੰਦ
ਕਰੇਲੇ ਦਾ ਜ਼ਿਕਰ ਹੁੰਦੇ ਹੀ ਕੌੜਾ ਸਵਾਦ ਜ਼ਰੂਰ ਯਾਦ ਆਉਂਦਾ। ਕਈ ਲੋਕ ਨਾਮ ਸੁਣਦੇ ਹੀ ਨੱਕ-ਬੁੱਲ੍ਹ ਮਾਰਨ ਲੱਗਦੇ ਹਨ। ਕਈਆਂ ਨੂੰ ਕਰੇਲੇ ਦੀ ਸਬਜ਼ੀ ਬਹੁਤ ਪਸੰਦ ਹੁੰਦੀ ਹੈ। ਅੱਜ ਵਿਸਥਾਰ ਨਾਲ ਇਸਦੀ ਜਾਣਕਾਰੀ ਦਿੰਦੇ ਹਾਂ....
ਸਭ ਤੋਂ ਪਹਿਲੀ ਖੋਜ
ਸਭ ਤੋਂ ਪਹਿਲਾਂ ਅਫਰੀਕਾ ਚ ਖੋਜਿਆ ਗਿਆ। ਉਥੇ ਗਰਮੀਆਂ ਦੇ ਮੌਸਮ ਵਿੱਚ ਕੁੰਗ ਸ਼ਿਕਾਰੀਆਂ ਦਾ ਮੁੱਖ ਭੋਜਨ ਹੁੰਦਾ ਸੀ। ਉੱਥੋਂ ਏਸ਼ੀਆ ਵਿੱਚ ਆਇਆ। ਜਿਵੇਂ ਇਸਦੇ ਫਾਇਦੇ ਸਮਝ ਆਏ ਤਾਂ ਵਰਤੋਂ ਵਧਣ ਲੱਗੀ।
ਵੱਖ-ਵੱਖ ਕਿਸਮਾਂ
ਭਾਰਤ ਵਿੱਚ ਇਸਦਾ ਔਸਤ ਆਕਾਰ 4 ਇੰਚ ਹੈ। ਜਦੋਂਕਿ ਚੀਨ ਵਿੱਚ ਇਹ ਔਸਤਨ 8 ਇੰਚ ਲੰਬਾ ਹੈ। ਸ਼ਕਲ ਅਤੇ ਲੰਬਾਈ ਰੁੱਤ ਅਨੁਸਾਰ ਬਦਲ ਜਾਂਦੀ ਹੈ। ਇਹ ਬਾਹਰੋਂ ਹਰਾ ਅਤੇ ਅੰਦਰੋਂ ਚਿੱਟਾ ਹੁੰਦਾ ਹੈ।
ਜੂਸ ਦੇ ਅਨੇਕ ਫਾਇਦੇ
ਮਾਹਿਰਾਂ ਅਨੁਸਾਰ ਕਰੇਲੇ ਦਾ ਕੌੜਾ ਸਵਾਦ ਸਿਹਤ ਲਈ ਸਭ ਤੋਂ ਵੱਧ ਫਾਇਦੇਮੰਦ ਹੈ। ਇਸਦਾ ਜੂਸ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ ਤੇ ਇਲਾਜ ਵੀ ਕਰਦਾ ਹੈ।
ਕੌੜੇਪਣ ਦਾ ਕਾਰਨ
ਕਰੇਲੇ ਵਿੱਚ ਇੱਕ ਵਿਸ਼ੇਸ਼ ਗਲਾਈਕੋਸਾਈਡ ਹੁੰਦਾ ਹੈ ਜਿਸਨੂੰ ਮੋਮੋਰਟੀਸਿਨ ਕਿਹਾ ਜਾਂਦਾ ਹੈ। ਇਹ ਇੱਕ ਗੈਰ-ਜ਼ਹਿਰੀਲਾ ਤੱਤ ਹੈ, ਜੋ ਇਸਦੇ ਸਵਾਦ ਨੂੰ ਕੌੜਾ ਕਰਦਾ ਹੈ। ਪੇਟ, ਪਾਚਨ ਕਿਰਿਆ ਲਈ ਬਹੁਤ ਫਾਇਦੇਮੰਦ ਹੈ।
ਪੌਸ਼ਕ ਤੱਤਾਂ ਨਾਲ ਭਰਪੂਰ
ਕਰੇਲਾ ਪ੍ਰੋਟੀਨ, ਕਾਰਬੋਹਾਈਡਰੇਟ, ਚਰਬੀ, ਫਾਈਬਰ, ਵਿਟਾਮਿਨ ਏ, ਬੀ1 ਬੀ2, ਸੀ, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਫਾਸਫੋਰਸ, ਜ਼ਿੰਕ ਅਤੇ ਪੋਟਾਸ਼ੀਅਮ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ।
View More Web Stories