ਸੁਲਤਾਨਪੁਰ ਲੋਧੀ ਨਾਲ ਗੁਰੂ ਨਾਨਕ ਦਾ ਕੀ ਰਿਸ਼ਤਾ ?
15 ਸਾਲ ਗੁਜ਼ਾਰੇ
ਭੈਣ ਨਾਨਕੀ ਜੀ ਇੱਥੇ ਵਿਆਹੇ ਸਨ। ਗੁਰੂ ਸਾਹਿਬ ਨੇ ਆਪਣੇ ਜੀਵਨ ਦੇ ਕਰੀਬ 15 ਸਾਲ ਇੱਥੇ ਗੁਜ਼ਾਰੇ।
ਮੋਦੀਖਾਨਾ
ਦੌਲਤ ਖਾਨ ਲੋਧੀ ਦੇ ਮੋਦੀਖਾਨੇ ਵਿੱਚ ਕੁੱਝ ਸਾਲ ਕੰਮ ਕੀਤਾ। ਗੁਰੂ ਨਾਨਕ ਜੀ ਆਪਣੀ ਕਮਾਈ ਦਾ ਜ਼ਿਆਦਾਤਰ ਹਿੱਸਾ ਲੋਕਾਂ ਨੂੰ ਤੇਰਾ-ਤੇਰਾ ਕਹਿ ਕੇ ਤੋਲ ਦਿੰਦੇ ਸਨ।
ਵੇਈਂ ਨਦੀ ਦੀ ਕਰਾਮਾਤ
ਬਾਬਾ ਨਾਨਕ ਜੀ ਵੇਈਂ ਵਿੱਚ ਇਸ਼ਨਾਨ ਕਰਦੇ ਅਲੋਪ ਹੋ ਗਏ। 3 ਦਿਨਾਂ ਮਗਰੋਂ ਬਾਹਰ ਆਏ। ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ’ ਦਾ ਮਹਾਂਵਾਕ ਉਚਾਰਿਆ।
ਗੁਰੂ ਸਾਹਿਬ ਦਾ ਵਿਆਹ
ਆਪ ਜੀ ਦਾ ਵਿਆਹ ਬਟਾਲਾ ਦੇ ਖੱਤਰੀ ਮੂਲ ਚੰਦ ਦੀ ਸਪੁੱਤਰੀ ਬੀਬੀ ਸੁਲੱਖਣੀ ਨਾਲ ਹੋਇਆ। ਗੁਰੂ ਜੀ ਉਨ੍ਹਾਂ ਨੂੰ ਵੀ ਇੱਥੇ ਹੀ ਲੈ ਆਏ।
ਇਤਿਹਾਸਕ ਗੁਰੂ ਘਰ
ਇੱਥੇ ਕਈ ਇਤਿਹਾਸਕ ਗੁਰੂ ਘਰ ਹਨ। ਜਿਹਨਾਂ ਦਾ ਸਬੰਧ ਗੁਰੂ ਸਾਹਿਬ ਦੇ ਜੀਵਨ ਦੀਆਂ ਘਟਨਾਵਾਂ ਨਾਲ ਹੈ। ਸੁਲਤਾਨਪੁਰ ਲੋਧੀ ਦੁਨੀਆਂ ਦੀਆਂ ਪਵਿੱਤਰ ਥਾਵਾਂ ਚੋਂ ਇੱਕ ਹੈ।
View More Web Stories