ਸਿਆਸਤ ਤੋਂ ਪਰੇ ਦੀਆਂ ਤਸਵੀਰਾਂ


2023/11/17 22:23:25 IST

ਹਮ ਸਾਥ ਸਾਥ ਹੈਂ

    ਪਾਰਟੀਆਂ ਭਾਵੇਂ ਵੱਖੋ ਵੱਖਰੀਆਂ ਹੋਣ। ਪ੍ਰੰਤੂ, ਜਦੋਂ ਕੋਈ ਸਮਾਜਿਕ ਜਾਂ ਪਰਿਵਾਰਕ ਸਮਾਗਮ ਹੁੰਦਾ ਹੈ ਤਾਂ ਸਿਆਸੀ ਵਿਰੋਧੀ ਇਕੱਠੇ ਦਿਖਾਈ ਦਿੰਦੇ ਹਨ।

ਸਾਂਸਦ ਦੀ ਧੀ ਦਾ ਵਿਆਹ

    ਅੰਮ੍ਰਿਤਸਰ ਤੋਂ ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਦੀ ਧੀ ਦਾ ਵਿਆਹ ਸੀ। ਇਸ ਮੌਕੇ ਸਾਰੀਆਂ ਹੀ ਪਾਰਟੀਆਂ ਦੇ ਆਗੂ ਪੁੱਜੇ। ਨਵੀਂ ਜੋੜੀ ਨੂੰ ਆਸ਼ੀਰਵਾਦ ਦਿੱਤਾ।

ਖੂਬ ਆਨੰਦ ਮਾਣਿਆ

    ਸਿਆਸਤ ਦੇ ਮੈਦਾਨ ਚ ਇੱਕ ਦੂਜੇ ਨੂੰ ਅੱਖਾਂ ਦਿਖਾਉਣ ਵਾਲੇ ਆਗੂ ਵੀ ਇਕੱਠੇ ਦੇਖੇ ਗਏ। ਵਿਆਹ ਸਮਾਗਮ ਦੌਰਾਨ ਖੂਬ ਆਨੰਦ ਮਾਣਿਆ। ਕਾਫੀ ਸਮਾਂ ਸਿਆਸਤ ਤੋਂ ਪਰੇ ਹਟ ਕੇ ਗੱਲਾਂ ਹੋਈਆਂ।

ਪੁਰਾਣਾ ਰਿਸ਼ਤਾ

    ਸੁਨੀਲ ਜਾਖੜ ਭਾਵੇਂ ਭਾਜਪਾ ਚ ਚਲੇ ਗਏ। ਪ੍ਰੰਤੂ ਸਾਂਸਦ ਔਜਲਾ ਨਾਲ ਉਹਨਾਂ ਦਾ ਪੁਰਾਣਾ ਰਿਸ਼ਤਾ ਹੈ। ਜਾਖੜ ਵੀ ਕਾਂਗਰਸੀ ਸਾਂਸਦ ਦੀ ਧੀ ਦੇ ਵਿਆਹ ਮੌਕੇ ਆਏ। ਖੁਸ਼ੀਆਂ ਸਾਂਝੀਆਂ ਕੀਤੀਆਂ।

ਬੋਲਦੀਆਂ ਤਸਵੀਰਾਂ

    ਵਿਆਹ ਸਮਾਗਮ ਦੀਆਂ ਤਸਵੀਰਾਂ ਬੋਲਦੀਆਂ ਹਨ ਕਿ ਸਿਆਸਤ ਚ ਮਤਭੇਦ ਹੋ ਸਕਦੇ ਹਨ। ਪ੍ਰੰਤੂ ਸਮਾਜਿਕ ਤੇ ਨਿੱਜੀ ਤੌਰ ਤੇ ਕੋਈ ਫ਼ਰਕ ਨਹੀਂ। ਖੁਸ਼ੀ ਗਮੀ ਚ ਅਸੀਂ ਇੱਕ ਦੂਜੇ ਦੇ ਭਾਈਵਾਲ ਬਣਕੇ ਰਹਾਂਗੇ।

View More Web Stories