ਭਾਰਤੀ ਬਾਜ਼ਾਰ 'ਚ 23 ਜਨਵਰੀ ਨੂੰ ਲਾਂਚ ਹੋਵੇਗਾ OnePlus 12R


2024/01/09 14:42:59 IST

ਉਪਲਬਧਤਾ ਦੀ ਪੁਸ਼ਟੀ

    OnePlus 23 ਜਨਵਰੀ ਨੂੰ ਭਾਰਤੀ ਬਾਜ਼ਾਰ ਚ OnePlus 12R ਨੂੰ ਲਾਂਚ ਕਰਨ ਜਾ ਰਿਹਾ ਹੈ। ਕੰਪਨੀ ਦੇ ਆਉਣ ਵਾਲੇ ਸਮਾਰਟਫੋਨ ਨੂੰ ਅਮੇਜ਼ਨ ਤੇ ਉਪਲਬਧਤਾ ਦੀ ਪੁਸ਼ਟੀ ਕੀਤੀ ਹੈ। 

ਰੀਬ੍ਰਾਂਡਡ ਵਰਜ਼ਨ 

    ਨਵਾਂ ਸਮਾਰਟਫੋਨ ਭਾਰਤ ਅਤੇ ਗਲੋਬਲ ਬਾਜ਼ਾਰਾਂ ਚ OnePlus Ace 3 ਦੇ ਰੀਬ੍ਰਾਂਡਡ ਵਰਜ਼ਨ ਦੇ ਰੂਪ ਚ ਲਾਂਚ ਕੀਤਾ ਜਾਵੇਗਾ। 

ਵਿਸ਼ੇਸ਼ਤਾਵਾਂ

    ਫੋਨ ਨੂੰ ਸਨੈਪਡ੍ਰੈਗਨ 8 Gen 2 ਚਿਪਸੈੱਟ, 6.78-ਇੰਚ AMOLED ਡਿਸਪਲੇਅ ਅਤੇ 100W SuperVOOC ਸਪੋਰਟ ਨਾਲ 5500mAh ਬੈਟਰੀ ਨਾਲ ਲਾਂਚ ਕੀਤਾ ਸੀ। 

ਫਲੈਗਸ਼ਿਪ ਸਮਾਰਟਫੋਨ 

    OnePlus ਦਾ ਫਲੈਗਸ਼ਿਪ ਸਮਾਰਟਫੋਨ OnePlus 12 ਭਾਰਤ ਚ ਕੁਝ ਹਫਤਿਆਂ ਚ ਲਾਂਚ ਹੋਣ ਵਾਲਾ ਹੈ ਅਤੇ ਇਸ ਦੇ ਨਾਲ OnePlus 12R ਵੀ ਦਸਤਕ ਦੇਵੇਗਾ। 

16GB ਤੱਕ ਰੈਮ

    OnePlus 12R ਨੂੰ Snapdragon 8 Gen 2 ਚਿੱਪ ਮਿਲਣ ਦੀ ਉਮੀਦ ਹੈ। ਫੋਨ ਵਿੱਚ 16GB ਤੱਕ ਰੈਮ ਹੈ। 120Hz ਅਡੈਪਟਿਵ ਰਿਫਰੈਸ਼ ਰੇਟ ਹੋਵੇਗੀ।

50-ਮੈਗਾਪਿਕਸਲ ਕੈਮਰਾ

    ਫੋਨ ਵਿੱਚ 50-ਮੈਗਾਪਿਕਸਲ ਪ੍ਰਾਇਮਰੀ ਕੈਮਰਾ, ਅਪਰਚਰ ਵਾਲਾ 8-ਮੈਗਾਪਿਕਸਲ ਦਾ ਅਲਟਰਾ-ਵਾਈਡ-ਐਂਗਲ ਕੈਮਰਾ, ਅਤੇ ਅਪਰਚਰ ਵਾਲਾ 2-ਮੈਗਾਪਿਕਸਲ ਦਾ ਮੈਕਰੋ ਕੈਮਰਾ ਹੋਣ ਦੀ ਉਮੀਦ ਹੈ। 

5G ਨਾਲ ਲੈਸ

    ਕਨੈਕਟੀਵਿਟੀ ਵਿਕਲਪਾਂ ਵਿੱਚ 5G, 4G LTE, Wi-Fi 7, ਬਲੂਟੁੱਥ 5.3, NFC, USB ਟਾਈਪ-ਸੀ ਪੋਰਟ ਅਤੇ GPS ਸ਼ਾਮਲ ਹਨ। 

100W SuperVOOC ਚਾਰਜਿੰਗ 

    ਫੋਨ ਵਿੱਚ 100W SuperVOOC ਚਾਰਜਿੰਗ ਸਪੋਰਟ ਦੇ ਨਾਲ 5,500mAh ਦੀ ਬੈਟਰੀ ਪੈਕ ਹੋਣ ਦੀ ਉਮੀਦ ਹੈ। 

ਸਾਹਮਣੇ ਆ ਸਕਦੀਆਂ ਵਿਸ਼ੇਸ਼ਤਾਵਾਂ 

    ਹੋਰ ਵਿਸ਼ੇਸ਼ਤਾਵਾਂ 23 ਜਨਵਰੀ ਨੂੰ ਹੋਣ ਵਾਲੇ ਸਮੂਥ ਬਾਇਓਂਡ ਬਿਲੀਫ ਲਾਂਚ ਈਵੈਂਟ ਤੋਂ ਪਹਿਲਾਂ ਸਾਹਮਣੇ ਆ ਸਕਦੀਆਂ ਹਨ।

View More Web Stories