ਸਭ ਤੋਂ ਪਹਿਲਾਂ ਕਿਸਨੂੰ ਹੋਏ ਨਾਨਕ ਦੀ ਰੂਹਾਨੀ ਜੋਤ ਦੇ ਦਰਸ਼ਨ
ਗੁਰੂ ਸਾਹਿਬ ਦਾ ਜਨਮ
ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਨੂੰ ਹੋਇਆ। ਨਾਨਕਸ਼ਾਹੀ ਕਲੈਂਡਰ 2003 ਮਤਾਬਕ 1 ਵੈਸਾਖ ਅਤੇ ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮੁਤਾਬਕ ਕੱਤਕ ਦੀ ਪੂਰਨਮਾਸ਼ੀ ਨੂੰ ਗੁਰਪੁਰਬ ਮਨਾਇਆ ਜਾਂਦਾ ਹੈ।
ਪਾਂਧੇ ਨੂੰ ਪੜ੍ਹਾਇਆ
ਗੁਰੂ ਸਾਹਿਬ ਪਿੰਡ ਦੇ ਪਾਂਧੇ ਗੋਪਾਲ ਕੋਲ ਸਕੂਲੀ ਵਿੱਦਿਆ ਹਾਸਲ ਕਰਨ ਗਏ। ਆਪਣੇ ਅਧਿਆਪਕ ਨੂੰ ਨੰਬਰ ਇੱਕ ਨਾਲ਼ ਗੁਰਮੁਖੀ ਦੇ ਅੱਖਰ ਓ ਅਤੇ ਅੰਕਾਰ ਦੇ ਨਿ ਨੂੰ ਜੋੜ ਰੱਬ ਇੱਕ ਹੈ ਦਾ ਦਾਅਵਾ ਕੀਤਾ।
ਰੂਹਾਨੀ ਤਾਕਤ ਦਾ ਅਹਿਸਾਸ
ਜਦੋਂ ਗੁਰੂ ਸਾਹਿਬ ਨੇ ਰੱਬ ਇੱਕ ਦਾ ਸੁਨੇਹਾ ਦਿੱਤਾ ਤਾਂ ਲੋਕਾਂ ਨੂੰ ਨਾਨਕ ਜੀ ਦੀ ਰੂਹਾਨੀ ਤਾਕਤ ਦਾ ਅਹਿਸਾਸ ਹੋਣ ਲੱਗਾ।
ਸਿੱਖੀ ਧਾਰਨ ਵਾਲੀ ਸ਼ਖਸੀਅਤ
ਭਾਵੇਂ ਕਿ ਜਦੋਂ ਵੀ ਗੁਰੂ ਨਾਨਕ ਸਾਹਿਬ ਦਾ ਨਾਂਅ ਆਉਂਦਾ ਤਾਂ ਉੱਥੇ ਭਾਈ ਮਰਦਾਨਾ ਦਾ ਜ਼ਿਕਰ ਆਪਣੇ ਆਪ ਹੋ ਜਾਂਦਾ। ਪ੍ਰੰਤੂ, ਗੁਰੂ ਸਾਹਿਬ ਦੀ ਸਿੱਖੀ ਧਾਰਨ ਵਾਲੀ ਪਹਿਲੀ ਸ਼ਖਸੀਅਤ ਕੋਈ ਹੋਰ ਸੀ।
ਭੈਣ ਨਾਨਕੀ
ਭੈਣ ਨਾਨਕੀ ਜੀ ਗੁਰੂ ਨਾਨਕ ਨੂੰ ‘ਵੀਰ’ ਕਰਕੇ ਨਹੀਂ ‘ਪੀਰ’ ਕਰਕੇ ਜਾਣਦੇ ਸੀ। ਉਹਨਾਂ ਨੂੰ ਆਪਣੇ ਵੀਰ ’ਤੇ ਅਥਾਹ ਭਰੋਸਾ ਸੀ।
ਨਾਨਕੀ ਨੇ ਵੇਖੀ ਰੂਹਾਨੀ ਜੋਤ
ਬੇਬੇ ਨਾਨਕੀ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਧਾਰਨ ਕਰਨ ਵਾਲੀ ਪਹਿਲੀ ਸ਼ਖਸੀਅਤ ਸਨ। ਉਹਨਾਂ ਨੇ ਗੁਰੂ ਸਾਹਿਬ ਅੰਦਰ ਅਕਾਲ ਪੁਰਖ ਦੀ ਜੋਤ ਨੂੰ ਵੇਖਿਆ ਤੇ ਉਸਨੂੰ ਸਮਝਿਆ।
View More Web Stories