ਦੀਵਾਲੀ 'ਤੇ ਮਨਪਸੰਦ ਮਿਠਾਈ ਸੋਨ ਪਾਪੜੀ ਦਾ ਜਾਣੋ ਇਤਿਹਾਸ
ਸੋਨ ਪਾਪੜੀ
ਚੀਨੀ ਤੇ ਬੇਸਣ ਨਾਲ ਬਣਨ ਵਾਲੀ ਇਸ ਸਵਾਦਿਸ਼ਟ ਮਿਠਾਈ ਦੀ ਡਿਮਾਂਡ ਭਾਰਤ ਤੋਂ ਇਲਾਵਾ ਬਾਹਰਲੇ ਦੇਸ਼ਾਂ ਚ ਵੀ ਹੈ।
ਤੁਰਕੀ ਤੋਂ ਪਹਿਲ
ਇਹ ਤੁਰਕੀ ਦੀ ਮਿਠਾਈ ਪਿਸਮਾਨੀਏ (PISMANIYE) ਨਾਲ ਮਿਲਦੀ ਜੁਲਦੀ ਹੈ। ਜਿਸ ਕਰਕੇ ਕਿਹਾ ਜਾਂਦਾ ਹੈ ਕਿ ਇਹ ਤੁਰਕੀ ਦੀ ਮਿਠਾਈ ਹੈ।
ਭਾਰਤ 'ਚ ਕਿਵੇਂ ਆਈ
ਸਭ ਤੋਂ ਪਹਿਲਾਂ ਪੱਛਮੀ ਮਹਾਂਰਾਸ਼ਟਰ ਦੇ ਲੋਕਾਂ ਨੇ ਇਹ ਮਿਠਾਈ ਬਣਾਈ ਸੀ। ਉਸਤੋਂ ਬਾਅਦ ਰਾਜਸਥਾਨ, ਦਿੱਲੀ, ਪੰਜਾਬ ਸਮੇਤ ਪੂਰੇ ਭਾਰਤ ਵਿੱਚ ਪਸੰਦੀਦਾ ਮਿਠਾਈ ਬਣ ਗਈ।
ਕਿਉਂ ਕੀਤਾ ਜਾਂਦਾ ਜ਼ਿਆਦਾ ਪਸੰਦ
ਸੋਨ ਪਾਪੜੀ ਛੇਤੀ ਖ਼ਰਾਬ ਨਹੀਂ ਹੁੰਦੀ। ਮਿਲਾਵਟ ਦਾ ਚਾਂਸ ਬਹੁਤ ਘੱਟ ਹੁੰਦਾ ਹੈ। ਕਾਫੀ ਸਮੇਂ ਤੱਕ ਸਵਾਦ ਇੱਕੋ ਜਿਹਾ ਰਹਿੰਦਾ ਹੈ। ਸਟੋਰ ਕਰਨਾ ਆਸਾਨ ਹੈ। ਬਾਕੀਆਂ ਮਿਠਾਈਆਂ ਨਾਲੋਂ ਸਸਤੀ ਹੈ।
ਦੀਵਾਲੀ ਨੂੰ ਡਿਮਾਂਡ ਕਈ ਗੁਣਾ
ਦੀਵਾਲੀ ਮੌਕੇ ਆਮ ਦਿਨਾਂ ਨਾਲੋਂ ਸੋਨ ਪਾਪੜੀ ਦੀ ਡਿਮਾਂਡ ਕਈ ਗੁਣਾ ਵਧ ਜਾਂਦੀ ਹੈ। ਜ਼ਿਆਦਾਤਰ ਲੋਕ ਮਿਠਾਈ ਵਜੋਂ ਸੋਨ ਪਾਪੜੀ ਹੀ ਗਿਫ਼ਟ ਕਰਨਾ ਪਸੰਦ ਕਰਦੇ ਹਨ।
ਬਾਜ਼ਾਰ 'ਚ ਮਿਲਦੀਆਂ ਕਈ ਕਿਸਮਾਂ
ਸੋਨ ਪਾਪੜੀ ਦੀਆਂ ਕਈ ਕਿਸਮਾਂ ਬਾਜ਼ਾਰ ਚ ਮਿਲਦੀਆਂ ਹਨ। ਡ੍ਰਾਈ ਫਰੂਟ, ਇਲਾਚੀ ਫਲੇਵਰ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ।
ਤੁਸੀਂ ਵੀ ਚੱਖੋ ਸਵਾਦ
ਦੀਵਾਲੀ ਦੇ ਇਸ ਸ਼ੁੱਭ ਮੌਕੇ ਤੁਸੀਂ ਵੀ ਇਸ ਪਸੰਦੀਦਾ ਮਿਠਾਈ ਦਾ ਸਵਾਦ ਚੱਖੋ ਤੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰੋ।
View More Web Stories