ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਲੰਗਰ ਦੀ ਸ਼ੁਰੂਆਤ


2023/11/26 13:51:24 IST

ਸਾਰੇ ਇਕੱਠੇ ਭੋਜਨ ਖਾਂਦੇ ਹਨ

    ਲੰਗਰ ਦਾ ਅਰਥ ਹੈ ਉਹ ਜਗ੍ਹਾ ਜਿੱਥੇ ਸਾਰੇ ਇਕੱਠੇ ਭੋਜਨ ਖਾਂਦੇ ਹਨ। ਇਸ ਵਿੱਚ ਆਪਣੇ ਸਮਾਜਿਕ ਰੁਤਬੇ ਅਤੇ ਧਾਰਮਿਕ ਗੱਲਾਂ ਨੂੰ ਭੁੱਲ ਕੇ ਜਦੋਂ ਇਕੱਠੇ ਹੋ ਕੇ ਭੋਜਨ ਕਰਦੇ ਹੋ ਤਾਂ ਇਸ ਨੂੰ ਲੰਗਰ ਕਿਹਾ ਜਾਂਦਾ ਹੈ।

ਫ਼ਾਰਸੀ ਮੂਲ ਦਾ ਸ਼ਬਦ

    ਫ਼ਾਰਸੀ ਮੂਲ ਦੇ ਸ਼ਬਦ ਲੰਗਰ ਦਾ ਅਰਥ ਹੈ ਉਹ ਥਾਂ ਜਿਥੇ ਗਰੀਬਾਂ/ਅਨਾਥਾਂ ਅਤੇ ਲੋੜਵੰਦਾਂ ਨੂੰ ਅੰਨ ਦਾ ਦਾਨ ਮਿਲੇ।

15ਵੀਂ ਸਦੀ ਵਿੱਚ ਹੋਈ ਸ਼ੁਰੂ

    ਲੰਗਰ ਦੀ ਸ਼ੁਰੂਆਤ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ। 15ਵੀਂ ਸਦੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਜਾਤ-ਪਾਤ ਅਤੇ ਅੰਧ-ਵਿਸ਼ਵਾਸ ਨੂੰ ਖਤਮ ਕਰਨ ਲਈ ਲੰਗਰ ਸ਼ੁਰੂ ਕੀਤਾ।

ਸੰਗਤ ਨਾਲ ਬੈਠ ਕੇ ਛਕਿਆ ਲੰਗਰ

    ਲੰਗਰ ਦੌਰਾਨ ਸਾਰੇ ਸ਼ਰਧਾਲੂ ਜ਼ਮੀਨ ਤੇ ਇਕੱਠੇ ਬੈਠ ਕੇ ਭੋਜਨ ਛਕਦੇ ਹਨ। ਗੁਰੂ ਨਾਨਕ ਦੇਵ ਜੀ ਨੇ ਖੁਦ ਇਸ ਦੀ ਸ਼ੁਰੂਆਤ ਕੀਤੀ ਅਤੇ ਸੰਗਤ ਨਾਲ ਬੈਠ ਕੇ ਲੰਗਰ ਛਕਿਆ।

ਭੁੱਖੇ ਸਾਧੂਆਂ ਨੂੰ ਕਰਾਇਆ ਭੋਜਨ

    ਗੁਰੂ ਨਾਨਕ ਦੇਵ ਜੀ ਨੂੰ ਇੱਕ ਵਾਰ ਉਹਨਾਂ ਦੇ ਪਿਤਾ ਨੇ ਵਪਾਰ ਲਈ ਪੈਸੇ ਦਿੱਤੇ ਸਨ, ਪਰ ਉਹਨਾਂ ਨੇ ਵਪਾਰ ਕਰਨ ਦੀ ਬਜਾਏ, ਭੁੱਖੇ ਸਾਧੂਆਂ ਅਤੇ ਸੰਤਾਂ ਨੂੰ ਭੋਜਨ ਦਿੱਤਾ ਅਤੇ ਉਹਨਾਂ ਨੂੰ ਕੰਬਲ ਵੀ ਦਿੱਤੇ।

ਪਰੰਪਰਾ ਅੱਜ ਵੀ ਜਾਰੀ

    ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੂ ਕੀਤੀ ਲੰਗਰ ਦੀ ਪਰੰਪਰਾ ਅੱਜ ਵੀ ਜਾਰੀ ਹੈ। ਅੱਜ ਵੀ ਲੋਕ ਗੁਰਦੁਆਰਿਆਂ ਵਿੱਚ ਜਾ ਕੇ ਲੰਗਰ ਛਕਦੇ ਹਨ।

View More Web Stories