ਬਾਬੇ ਨਾਨਕ ਦੀਆਂ ਚਾਰ ਉਦਾਸੀਆਂ
ਪਹਿਲੀ ਉਦਾਸੀ
ਆਪਣੀ ਪਹਿਲੀ ਉਦਾਸੀ ਦੌਰਾਨ ਗੁਰੂ ਜੀ 1500-1506 ਦੇ ਵਿੱਚ ਹਿੰਦੋਸਤਾਨ ਦੇ ਪੂਰਬ ਦਿਸ਼ਾ ਵਿੱਚ ਐਮਨਾਬਾਦ,ਹਰਿਦਵਾਰ, ਬਨਾਰਸ, ਗਯਾ, ਜਗਨ ਨਾਥ ਪੁਰੀ ਆਦਿ ਥਾਵਾਂ ‘ਤੇ ਗਏ।
ਸੱਜਣ ਠੱਗ ਨੂੰ ਤਾਰਿਆ
ਉਹਨਾਂ ਨੇ ਭਾਈ ਲਾਲੋ ਮਾਲਿਕ ਭਾਗੋ ਤੇ ਸੱਜਣ ਠੱਗ ਨੂੰ ਤਾਰਿਆ। ਜਗਨ ਨਾਥ ਪੁਰੀ ਵਿਖੇ ਆਰਤੀ ਉਚਾਰੀ।
ਦੂਜੀ ਉਦਾਸੀ
ਆਪਣੀ ਦੂਜੀ ਉਦਾਸੀ ਦੌਰਾਨ ਗੁਰੂ ਜੀ 1506-1513 ਦੇ ਵਿੱਚ ਸ੍ਰੀ ਲੰਕਾ ਤੇ ਦੱਖਣ ਵਿੱਚ ਬਿਦਰ, ਨਾਸਿਕ, ਉਜੈਨ, ਦਵਾਰਕਾ ਆਦਿ ਥਾਵਾਂ ‘ਤੇ ਗਏ।
ਕੌਡੇ ਰਾਖਸ਼ ਨੂੰ ਤਾਰਿਆ
ਇੱਥੇ ਗੁਰੂ ਜੀ ਨੇ ਲੰਕਾ ਵਿੱਚ ਰਾਜਾ ਸ਼ਿਵਨਾਭ,ਦੱਖਣ ਵਿੱਚ ਕੌਡੇ ਰਾਖਸ਼ ਨੂੰ ਤਾਰਿਆ।
ਤੀਜੀ ਉਦਾਸੀ
ਆਪਣੀ ਤੀਜੀ ਉਦਾਸੀ ਦੌਰਾਨ ਗੁਰੂ ਜੀ 1514-1518 ਵਿੱਚ ਗੁਰੂ ਜੀ ਉੱਤਰ ਦੇ ਵਿੱਚ ਰਿਵਾਲਸਰ, ਨਾਨਕ ਮਤਾ, ਸੁਮੇਰ ਪਰਬਤ ਤੇ ਤਿੱਬਤ ਵਰਗੀਆਂ ਥਾਵਾਂ ਤੇ ਗਏ।
ਕੌੜੇ ਰੀਠੇ ਕੀਤੇ ਮਿੱਠੇ
ਗੁਰੂ ਜੀ ਨੇ ਜੋਗੀਆਂ ਨਾਲ਼ ਬਚਨ ਵਿਲਾਸ ਕੀਤੇ, ਕੌੜੇ ਰੀਠਿਆਂ ਨੂੰ ਮਿੱਠੇ ਕੀਤਾ। ਉੱਥੇ ਅੱਜ-ਕੱਲ੍ਹ ਗੁਰਦਵਾਰਾ ਨਾਨਕ ਮਤਾ ਤੇ ਰੀਠਾ ਸਾਹਿਬ (ਜ਼ਿਲ੍ਹਾ ਚੰਪਾਵਤ, ਉੱਤਰਾਖੰਡ, ਭਾਰਤ) ਸੁਸ਼ੋਭਿਤ ਹੈ।
ਚੌਥੀ ਉਦਾਸੀ
ਆਪਣੀ ਚੌਥੀ ਉਦਾਸੀ ਦੌਰਾਨ ਗੁਰੂ ਜੀ 1519-1521 ਪੱਛਿਮ ਵਿੱਚ ਮੱਕਾ, ਮਦੀਨਾ, ਬਗਦਾਦ, ਸਮਰਕੰਦ, ਬੁਖਾਰਾ, ਅਫ਼ਗ਼ਾਨਿਸਤਾਨ ਵਰਗੀਆਂ ਥਾਵਾਂ ‘ਤੇ ਗਏ।
ਵਲੀ ਕੰਧਾਰੀ ਨੂੰ ਤਾਰਿਆ
ਗੁਰੂ ਜੀ ਨੇ ਮੱਕੇ ਵਿੱਚ ਦੱਸਿਆ ਕਿ ਰੱਬ ਹਰ ਦਿਸ਼ਾ ਵਿੱਚ ਵੱਸਦਾ ਹੈ। ਵਲੀ ਕੰਧਾਰੀ ਨੂੰ ਤਾਰਿਆ, ਉੱਥੇ ਅੱਜ-ਕੱਲ੍ਹ ਗੁਰਦਵਾਰਾ ਪੰਜਾ ਸਾਹਿਬ (ਹਸਨ ਅਬਦਾਲ, ਪਾਕਿਸਤਾਨ) ਹੈ।
View More Web Stories