ਤੁਸੀਂ ਵੀ ਬਣੋ Army Officer, ਅਪਨਾਓ ਇਹ 7 ਤਰੀਕੇ
Army Day
ਆਰਮੀ ਦਿਵਸ 15 ਜਨਵਰੀ ਨੂੰ ਮਨਾਇਆ ਜਾਂਦਾ ਹੈ। ਸੈਨਾ ਅਫ਼ਸਰ ਦੇ ਰੂਪ ਚ ਦੇਸ਼ ਦੀ ਸੇਵਾ ਕਰਨਾ ਹਰੇਕ ਨੌਜਵਾਨ ਦਾ ਸੁਪਨਾ ਹੁੰਦਾ ਹੈ। ਆਓ ਤੁਹਾਨੂੰ ਅੱਜ ਦੱਸਦੇ ਹਾਂ ਕਿ ਕਿਹੜੇ ਤਰੀਕਿਆਂ ਨਾਲ ਸੈਨਾ ਜੁਆਇੰਨ ਕਰ ਸਕਦੇ ਹੋ....
NDA
UPSC ਵੱਲੋਂ ਆਯੋਜਿਤ ਐਨਡੀਏ ਪ੍ਰੀਖਿਆ ਪਾਸ ਕਰਕੇ ਸੈਨਾ ਚ ਅਫ਼ਸਰ ਬਣ ਸਕਦੇ ਹੋ।
CDS
ਸੰਯੁਕਤ ਰੱਖਿਆ ਸੇਵਾ (ਸੀਡੀਐਸ) ਪ੍ਰੀਖਿਆ ਪਾਸ ਕਰਨ ਉਪਰੰਤ SSB ਇੰਟਰਵਿਊ ਕਲੀਅਰ ਕਰਕੇ ਅਫਸਰ ਬਣ ਸਕਦੇ ਹੋ।
TES
ਜੇਕਰ ਤੁਸੀਂ ਇੰਟਰ ਪਾਸ ਹੋ ਤਾਂ ਸੈਨਾ ਚ ਅਫ਼ਸਰ ਬਣ ਸਕਦੇ ਹੋ। ਇਸਦੇ ਲਈ ਆਰਮੀ ਟੈਕਨੀਕਲ ਐਂਟਰੀ ਸਕੀਮ (TES) ਦੇ ਅਧੀਨ ਅਪਲਾਈ ਕਰ ਸਕਦੇ ਹੋ।
UES
ਯੂਨੀਵਰਸਿਟੀ ਐਂਟਰੀ ਸਕੀਮ (ਯੂਈਐਸ) ਦੇ ਜ਼ਰੀਏ ਵੀ ਸੈਨਾ ਦੇ ਤਕਨੀਕੀ ਕੋਰ ਚ ਸਥਾਈ ਕਮੀਸ਼ਨ ਪ੍ਰਾਪਤ ਕੀਤਾ ਜਾ ਸਕਦਾ ਹੈ।
JAG
ਇੰਡੀਅਨ ਆਰਮੀ ਸ਼ਾਰਟ ਟਰਮ ਕਮੀਸ਼ਨ ਦੇ ਆਧਾਰ ਤੇ ਕਾਨੂੰਨ ਦੇ ਖੇਤਰ ਚ ਯੋਗ ਉਮੀਦਵਾਰ ਨਿਯੁਕਤ ਕਰਦੀ ਹੈ। ਇਸਦੇ ਲਈ ਜੂਨੀਅਰ ਐਡਵੋਕੇਟ ਜਨਰਲ (ਜੇਏਜੀ) ਐਂਟਰੀ ਦੇ ਤਹਿਤ ਅਪਲਾਈ ਕੀਤਾ ਜਾ ਸਕਦਾ ਹੈ।
SSC
ਤਕਨੀਕੀ ਖੇਤਰ ਚ ਯੂਜੀ ਜਾਂ ਪੀਜੀ ਉਮੀਦਵਾਰ ਆਰਮੀ ਵਿੱਚ ਸ਼ਾਰਟ ਟਰਮ ਸਰਵਿਸ ਕਮੀਸ਼ਨ (ਐਸਐਸਸੀ) ਚ ਅਪਲਾਈ ਕਰ ਸਕਦੇ ਹਨ।
TGC
ਟੈਕਨੀਕਲ ਗ੍ਰੈਜੁਏਟ ਕੋਰਸ ਸਕੀਮ ਦੇ ਅਧੀਨ ਵੀ ਭਾਰਤੀ ਸੈਨਾ ਵਿੱਚ ਅਫ਼ਸਰ ਬਣਨ ਦਾ ਮੌਕਾ ਮਿਲ ਸਕਦਾ ਹੈ।
View More Web Stories