TMC ਨੇ ਯੂਸਫ਼ ਪਠਾਨ ਸਮੇਤ 6 ਮੁਸਲਿਮ ਉਮੀਦਵਾਰਾਂ 'ਤੇ ਖੇਡਿਆ ਦਾਅ


2024/03/10 21:50:53 IST

42 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ

    ਤ੍ਰਿਣਮੂਲ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਆਪਣੇ 42 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਇਸ ਸੂਚੀ ਚ ਟੀਐਮਸੀ ਨੇ 6 ਮੁਸਲਿਮ ਉਮੀਦਵਾਰਾਂ ਤੇ ਭਰੋਸਾ ਜਤਾਇਆ ਹੈ। ਆਓ ਜਾਣਦੇ ਹਾਂ ਪਾਰਟੀ ਨੇ ਕਿਹੜੇ ਮੁਸਲਮਾਨ ਚਿਹਰਿਆਂ ਤੇ ਜੂਆ ਖੇਡਿਆ ਹੈ।

ਯੂਸਫ ਪਠਾਨ

    ਮਮਤਾ ਬੈਨਰਜੀ ਨੇ 42 ਲੋਕ ਸਭਾ ਸੀਟਾਂ ਵਾਲੇ ਸੂਬੇ ਚ 6 ਮੁਸਲਿਮ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਹਨ। TMC ਨੇ ਸਾਬਕਾ ਕ੍ਰਿਕਟਰ ਯੂਸਫ ਪਠਾਨ ਨੂੰ ਬਹਿਰਾਮਪੁਰ ਸੀਟ ਤੋਂ ਉਮੀਦਵਾਰ ਬਣਾਇਆ ਹੈ। ਇਸ ਸੀਟ ਤੋਂ ਇਰਫਾਨ ਪਠਾਨ ਦਾ ਮੁਕਾਬਲਾ ਬੰਗਾਲ ਕਾਂਗਰਸ ਦੇ ਸੂਬਾ ਪ੍ਰਧਾਨ ਅਧੀਰ ਰੰਜਨ ਚੌਧਰੀ ਨਾਲ ਹੋਵੇਗਾ।

ਖਲੀਲੁਰ ਰਹਿਮਾਨ

    ਮਮਤਾ ਬੈਨਰਜੀ ਨੇ ਜੰਗੀਪੁਰ ਸੀਟ ਤੋਂ ਮੌਜੂਦਾ ਸੰਸਦ ਮੈਂਬਰ ਖਲੀਲੁਰ ਰਹਿਮਾਨ ਨੂੰ ਫਿਰ ਤੋਂ ਉਮੀਦਵਾਰ ਬਣਾਇਆ ਹੈ। ਕਾਂਗਰਸ ਨੇ ਅਜੇ ਤੱਕ ਇਸ ਸੀਟ ਲਈ ਆਪਣੇ ਉਮੀਦਵਾਰ ਦੇ ਕਾਰਡ ਨਹੀਂ ਖੋਲ੍ਹੇ ਹਨ।

ਅਬੂ ਤਾਹਿਰ ਖਾਨ

    ਟੀਐਮਸੀ ਨੇ ਇੱਕ ਵਾਰ ਫਿਰ ਮੁਰਸ਼ਿਦਾਬਾਦ ਸੀਟ ਤੋਂ ਅਬੂ ਤਾਹਿਰ ਖਾਨ ਨੂੰ ਟਿਕਟ ਦਿੱਤੀ ਹੈ। ਤਾਹਿਰ ਨੇ 2019 ਦੀਆਂ ਚੋਣਾਂ ਵਿੱਚ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਮੌਜੂਦਾ ਸੰਸਦ ਮੈਂਬਰ ਨੂੰ ਹਰਾਇਆ ਸੀ।

ਹਾਜੀ ਨੂਰੁਲ ਇਸਲਾਮ

    ਤ੍ਰਿਣਮੂਲ ਕਾਂਗਰਸ ਨੇ ਮੌਜੂਦਾ ਸੰਸਦ ਮੈਂਬਰ ਨੁਸਰਤ ਜਹਾਂ ਦੀ ਟਿਕਟ ਰੱਦ ਕਰਕੇ ਬਸੀਰਹਾਟ ਸੀਟ ਤੋਂ ਹਾਜੀ ਨੂਰੁਲ ਇਸਲਾਮ ਨੂੰ ਮੈਦਾਨ ਚ ਉਤਾਰਿਆ ਹੈ।

ਸਜਦਾ ਅਹਿਮਦ

    ਟੀਐਮਸੀ ਨੇ ਤੀਜੀ ਵਾਰ ਉਲੂਬੇਰੀਆ ਤੋਂ ਸਜਦਾ ਅਹਿਮਦ ਨੂੰ ਟਿਕਟ ਦਿੱਤੀ ਹੈ। ਸਜਦਾ ਅਹਿਮਦ 2017 ਵਿੱਚ ਉਪ ਚੋਣ ਜਿੱਤ ਕੇ ਪਹਿਲੀ ਵਾਰ ਸੰਸਦ ਵਿੱਚ ਪਹੁੰਚੀ ਸੀ। ਉਦੋਂ ਤੋਂ ਉਹ ਲਗਾਤਾਰ ਇਸ ਸੀਟ ਤੋਂ ਜਿੱਤਦੀ ਆ ਰਹੀ ਹੈ।

View More Web Stories