ਇਹ ਦਰਖਤ ਹਨ ਵਾਤਾਵਰਨ ਲਈ ਵਰਦਾਨ
ਆਕਸੀਜਨ
ਅਸੀਂ ਤਹਾਨੂੰ ਅੱਜ ਉਨ੍ਹਾਂ ਦਰਖਤਾਂ ਬਾਰੇ ਦੱਸਣ ਜਾ ਰਹੇ ਹਨ ਹੋ ਵਾਤਾਵਰਨ ਨੂੰ ਸਭ ਤੋਂ ਵੱਧ ਆਕਸੀਜਨ ਪ੍ਰਦਾਨ ਕਰਦੇ ਹਨ।
ਪਿੱਪਲ
ਪਿੱਪਲ ਦਾ ਦਰੱਖ਼ਤ 60 ਤੋਂ 80 ਫੁੱਟ ਤਕ ਲੰਬਾ ਹੋ ਸਕਦਾ ਹੈ। ਇਹ ਸਭ ਤੋਂ ਵੱਧ ਆਕਸੀਜਨ ਦਿੰਦਾ ਹੈ। ਇਸ ਲਈ ਵਾਤਾਵਰਨ ਮਾਹਿਰ ਪਿੱਪਲ ਲਾਉਣ ਲਈ ਵਾਰ-ਵਾਰ ਕਹਿੰਦੇ ਹਨ।
ਬੋਹੜ
ਇਸ ਦਰੱਖਤ ਨੂੰ ਭਾਰਤ ਦਾ ਕੌਮੀ ਦਰੱਖ਼ਤ ਵੀ ਕਹਿੰਦੇ ਹਨ। ਇਸ ਨੂੰ ਹਿੰਦੂ ਧਰਮ ਵਿਚ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ। ਬੋਹੜ ਕਾਫੀ ਲੰਬਾ ਹੋ ਸਕਦਾ ਹੈ ਇਹ ਕਿੰਨੀ ਆਕਸੀਜਨ ਜਨਰੇਟ ਕਰਦਾ ਹੈ ਇਹ ਉਸ ਦੀ ਛਾਇਆ ਤੇ ਨਿਰਭਰ ਕਰਦਾ ਹੈ।
ਅਸ਼ੋਕ
ਇਹ ਦਰੱਖਤ ਨਾ ਸਿਰਫ਼ ਆਕਸੀਜਨ ਜਨਰੇਟ ਕਰਦਾ ਹੈ ਬਲਕਿ ਇਸ ਦੇ ਫੁੱਲ ਵਾਤਾਵਰਨ ਨੂੰ ਸੁਗੰਧਮਈ ਰੱਖਦੇ ਹਨ ਤੇ ਉਸ ਦੀ ਖ਼ੂਬਸੂਰਤੀ ਵਧਾਉਂਦੇ ਹਨ।
ਜਾਮਨ
ਜਾਮਨ ਦਾ ਦਰੱਖ਼ਤ 50 ਤੋਂ 100 ਫੁੱਟ ਤਕ ਲੰਬਾ ਹੋ ਸਕਦਾ ਹੈ। ਇਸ ਦੇ ਫਲ ਤੋਂ ਇਲਾਵਾ ਇਹ ਸਲਫਰ ਆਕਸਾਈਡ ਤੇ ਨਾਈਟ੍ਰੋਜਨ ਵਰਗੀਆਂ ਜ਼ਹਿਰੀਲੀਆਂ ਗੈਸਾਂ ਨੂੰ ਹਵਾ ਤੋਂ ਸੋਖ ਲੈਂਦਾ ਹੈ। ਇਸ ਤੋਂ ਇਲਾਵਾ ਕਈ ਦੂਸ਼ਿਤ ਕਣਾਂ ਨੂੰ ਵੀ ਜਾਮਨ ਗ੍ਰਹਿਣ ਕਰਦਾ ਹੈ।
ਅਰਜੁਨ
ਇਸ ਦਰੱਖ਼ਤ ਹਵਾ ਚੋਂ ਕਾਰਬਨ-ਡਾਇਆਕਸਾਈਡ ਤੇ ਦੂਸ਼ਿਤ ਗੈਸਾਂ ਨੂੰ ਸੋਖ ਕੇ ਇਹ ਉਨ੍ਹਾਂ ਨੂੰ ਆਕਸੀਜਨ ਚ ਬਦਲ ਦਿੰਦਾ ਹੈ।
ਨਿੰਮ
ਨਿੰਮ ਦਾ ਦਰੱਖਤ ਇਕ ਨੈਚੁਰਲ ਏਅਰ ਪਿਓਰੀਫਾਇਰ ਹੈ। ਇਹ ਦੂਸ਼ਿਤ ਗੈਸਾਂ ਜਿਵੇਂ ਕਾਰਬਨ ਡਾਈਆਕਸਾਈਡ, ਸਲਫਰ ਤੇ ਨਾਈਟ੍ਰੋਜਨ ਨੂੰ ਹਵਾ ਚੋਂ ਸੋਖ ਕੇ ਆਕਸੀਜਨ ਛੱਡਦਾ ਹੈ।
View More Web Stories