ਬੂੰਦ-ਬੂੰਦ ਨੂੰ ਤਰਸਿਆ ਬੰਗਲੁਰੂ, ਜਾਣੋ ਕਿਉਂ ਦੁਗਣੇ ਰੇਟ 'ਤੇ ਵਿਕ ਰਿਹਾ ਪਾਣੀ


2024/02/22 22:52:42 IST

ਪਿਆਸੀ ਹੋਈ ਸਿਲੀਕੌਨ ਵੈਲੀ

    ਦੇਸ਼ ਦੀ ਸਿਲੀਕੌਨ ਬੰਗਲੁਰੂ ਪਾਣੀ ਦੀ ਕੰਮੀ ਤੋਂ ਜੁਝ ਰਿਹਾ ਹੈ।

ਪਾਣੀ ਦੀ ਭਾਰੀ ਕਮੀ 

    ਇੱਥੇ ਪਾਣੀ ਦੀ ਭਾਰੀ ਕਮੀ ਹੈ। ਪਾਣੀ ਦੇ ਭੰਡਾਰ ਵੀ ਸੁੱਕ ਗਏ ਹਨ ਅਤੇ ਇੱਥੇ ਪਾਣੀ ਦੁੱਗਣੇ ਭਾਅ ’ਤੇ ਵੇਚਿਆ ਜਾ ਰਿਹਾ ਹੈ।

ਸੁੱਕ ਗਏ ਪਾਣੀ ਦੇ ਭੰਡਾਰ

    ਪਿਛਲੇ ਸਾਲ ਬੰਗਲੁਰੂ ਵਿੱਚ ਸਾਊਥ ਵੈਸਟ ਮਾਨਸੂਨ ਦੇ ਕਮਜ਼ੋਰ ਹੋਣ ਨਾਲ ਕਾਵੇਰੀ ਨਦੀ ਦੇ ਬੇਸਿਨ ਵਿੱਚ ਵੀ ਪਾਣੀ ਦੀ ਘਾਟ ਹੋ ਗਈ ਸੀ। ਇਸ ਕਾਰਕੇ ਕਈ ਭੰਡਾਰ ਸੁੱਕ ਗਏ। 

ਆਈਟੀ ਹਬ ਵਿੱਚ ਰਹਿੰਦੇ ਇੰਨੇ ਲੋਕ

    ਦੇਸ਼ ਦੇ ਆਈਟੀ ਹਬ ਮੰਨੇ ਜਾਂਦੇ ਬੰਗਲੁਰੂ ਵਿੱਚ 1.40 ਕਰੋੜ ਲੋਕ ਰਹਿੰਦੇ ਹਨ।

ਗਰਮੀ ਆਉਣ ਵਿੱਚ 1 ਮਹੀਨਾ ਬਾਕੀ

    ਬੰਗਲੁਰੂ ਵਿੱਚ ਪਾਣੀ ਨੂੰ ਲੈ ਕੇ ਹੁਣੇ ਤੋਂ ਹੀ ਘਾਟ ਸ਼ੁਰੂ ਹੋ ਗਈ ਹੈ। ਜਦੋਂਕਿ ਗਰਮੀ ਆਉਣ ਵਿੱਚ ਹੁਣ ਸਿਰਫ਼ 1 ਮਹੀਨਾ ਹੀ ਬਾਕੀ ਹੈ।

ਟੈਂਕਰਾਂ ਦੇ ਭਰੋਸੇ ਤੇ ਸ਼ਹਿਰ

    ਪੂਰਾ ਸ਼ਹਿਰ ਹੁਣ ਟੈਂਕਰਾਂ ਦੇ ਭਰੋਸੇ ਤੇ ਚਲ ਰਿਹਾ ਹੈ। ਇਹ ਟੈਂਕਰ ਵੀ ਬੁਕਿੰਗ ਕਰਨ ਤੋਂ 1-2 ਦਿਨ ਬਾਅਦ ਪਹੁੰਚ ਰਿਹਾ ਹੈ।

ਦੁਗਣੇ ਰੇਟ ਤੇ ਖਰੀਦ ਰਹੇ ਪਾਣੀ

    ਸ਼ਹਿਰ ਵਿੱਚ ਕੁੱਝ ਡੀਲਰ ਪਾਣੀ ਦੇ 1200 ਰੁਪਏ ਲੈਂਦੇ ਸੀ, ਪਰ ਹੁਣ 2000 ਰੁਪਏ ਲੈ ਰਹੇ ਹਨ। ਇਸ ਲਈ 2 ਦਿਨ ਪਹਿਲਾਂ ਬੁਕਿੰਗ ਕਰਨੀ ਪੈ ਰਹੀ ਹੈ।

ਵਾਧੂ ਪਾਣੀ ਦੇਣ ਦੀ ਕੀਤੀ ਮੰਗ

    ਸ਼ਹਿਰ ਵਿੱਚ ਪਾਣੀ ਸਪਲਾਈ ਕਰਨ ਵਾਲੇ ਬੰਗਲੁਰੂ ਜਲ ਸਪਲਾਈ ਅਤੇ ਸੀਵਰੇਜ ਬੋਰਡ ਨੇ ਵਾਧੂ ਪਾਣੀ ਦੇਣ ਦੀ ਮੰਗ ਕੀਤੀ ਹੈ।

ਬਾਗਾਂ ਦਾ ਸ਼ਹਿਰ ਸੀ ਬੰਗਲੁਰੂ 

    ਇੰਡੀਅਨ ਇੰਸਟੀਟਯੂਟ ਆਫ ਸਾਇੰਸੇਜ ਦੀ ਸਟਡੀ ਵਿੱਚ ਦਸਿਆ ਗਿਆ ਹੈ ਕਿ ਇਸ ਸਮਾਂ ਅਜਿਹਾ ਸੀ ਜਦੋਂ ਬੰਗਲੁਰੂ ਬਾਗਾਂ ਦਾ ਸ਼ਹਿਰ ਸੀ। 40 ਸਾਲਾਂ ਵਿੱਚ ਇਸ ਸ਼ਹਿਰ ਨੇ ਆਪਣਾ 79 ਫੀਸਦੀ ਪਾਣੀ ਦਾ ਭੰਡਾਰ ਅਤੇ 88 ਫੀਸਦੀ ਹਰਿਆਲੀ ਖੋ ਦਿੱਤੀ ਹੈ।

View More Web Stories