ਜਾਣੋ ਧਾਰਾ 370 ਹਟਾਉਣ ਮਗਰੋਂ ਕਿੰਨਾ ਬਦਲਿਆ ਕਸ਼ਮੀਰ


2023/12/12 21:39:41 IST

4 ਸਾਲ ਦਾ ਸਫ਼ਰ

    ਅਗਸਤ 2019 ਤੋਂ ਧਾਰਾ 370 ਹਟਾਉਣ ਮਗਰੋਂ ਹੁਣ ਤੱਕ ਕੀ-ਕੀ ਬਦਲਾਅ ਦੇਖਣ ਨੂੰ ਮਿਲੇ, ਆਓ ਤਸਵੀਰਾਂ ਰਾਹੀਂ ਜਾਣਦੇ ਹਾਂ...

ਜਾਇਦਾਦ ਦਾ ਅਧਿਕਾਰ

    2019 ਤੋਂ ਪਹਿਲਾਂ ਜੰਮੂ ਤੋਂ ਬਾਹਰੀ ਕੋਈ ਵਿਅਕਤੀ ਇੱਥੇ ਜਾਇਦਾਦ ਨਹੀਂ ਖਰੀਦ ਸਕਦਾ ਸੀ। ਹੁਣ ਅਜਿਹਾ ਨਹੀਂ ਹੈ।

ਹੁਣ ਸਿਰਫ਼ ਤਿਰੰਗਾ

    ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਮਗਰੋਂ ਹੁਣ ਸਿਰਫ ਇੱਥੇ ਤਿਰੰਗਾ ਲਹਿਰਾਇਆ ਜਾਂਦਾ ਹੈ। ਪਹਿਲਾਂ ਅਲੱਗ ਝੰਡਾ ਤੇ ਸੰਵਿਧਾਨ ਸੀ।

ਪਥਰਾਅ ਖ਼ਤਮ

    370 ਖਤਮ ਹੋਣ ਮਗਰੋਂ ਘਾਟੀ ਚ ਪੱਥਰਬਾਜ਼ੀ ਦੀਆਂ ਘਟਨਾਵਾਂ ਲਗਭਗ ਖਤਮ ਹੋ ਗਈਆਂ ਹਨ। ਭੜਕੇ ਨੌਜਵਾਨ ਮੁੱਖ ਧਾਰਾ ਚ ਪਰਤ ਆਏ।

ਦਾਗ਼ੀ ਸੂਚੀ ਚੋਂ ਬਾਹਰ

    ਜੰਮੂ ਕਸ਼ਮੀਰ ਸੰਯੁਕਤ ਰਾਸ਼ਟਰ ਦੀ ਦਾਗ਼ੀ ਸੂਚੀ ਚੋਂ ਬਾਹਰ ਹੋ ਗਿਆ। ਅਜਿਹਾ ਧਾਰਾ 370 ਹਟਾਉਣ ਕਰਕੇ ਹੋਇਆ।

ਨੌਕਰੀਆਂ ਮਿਲੀਆਂ

    2019 ਤੋਂ 2022 ਤੱਕ ਪ੍ਰਾਈਵੇਟ ਸੈਕਟਰ ਚ 29 ਹਜ਼ਾਰ ਤੋਂ ਵੱਧ ਨੌਕਰੀਆਂ ਮਿਲੀਆਂ। ਸਵੈ-ਰੁਜ਼ਗਾਰ ਯੋਜਨਾਵਾਂ ਨਾਲ 5 ਲੱਖ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਗਿਆ।

ਸੈਲਾਨੀ ਵਧੇ

    ਜੰਮੂ-ਕਸ਼ਮੀਰ ਚ ਮਾਹੌਲ ਠੀਕ ਹੋਣ ਨਾਲ ਸੈਲਾਨੀਆਂ ਦੀ ਗਿਣਤੀ ਕਈ ਗੁਣਾ ਵਧ ਗਈ। ਜਿਸ ਨਾਲ ਸੂਬੇ ਦਾ ਰੈਵੇਨਿਊ ਵੀ ਵਧਿਆ।

View More Web Stories