ਖਜੂਰਾਂ ਦੀਆਂ ਕਿਸਮਾਂ ਵਿੱਚ ਇਹ ਹੈ ਸਭ ਤੋਂ ਮਹਿੰਗੀ ਖਜੂਰ


2024/04/09 14:18:52 IST

ਖਜੂਰਾਂ

    ਰਮਜ਼ਾਨ ਦੇ ਮਹੀਨੇ ਚ ਕਈ ਤਰ੍ਹਾਂ ਦੀਆਂ ਖਜੂਰਾਂ ਬਾਜ਼ਾਰ ਚ ਵਿਕਦੀਆਂ ਹਨ। ਪਰ ਖਜੂਰਾਂ ਦੀ ਸਭ ਤੋਂ ਮਹਿੰਗੀ ਕਿਸਮ ਕਿਹੜੀ ਹੈ?

ਅਜਵਾ ਖਜੂਰ

    ਅਜਵਾ ਖਜੂਰ ਨੂੰ ਸਭ ਤੋਂ ਮਹਿੰਗੀ ਖਜੂਰ ਮੰਨਿਆ ਜਾਂਦਾ ਹੈ। ਇਸ ਨੂੰ ਸਿਰਫ਼ ਮਦੀਨਾ, ਸਾਊਦੀ ਅਰਬ ਵਿੱਚ ਉਗਾਇਆ ਜਾਂਦਾ ਹੈ।

ਮਦੀਨਾ ਦੀਆਂ ਖਜੂਰਾਂ

    ਮਦੀਨਾ ਇਸਲਾਮ ਦੇ ਪਵਿੱਤਰ ਸ਼ਹਿਰਾਂ ਵਿੱਚੋਂ ਇੱਕ ਹੈ। ਇਸ ਸ਼ਹਿਰ ਵਿੱਚ ਉਗਾਈਆਂ ਜਾਣ ਵਾਲੀਆਂ ਅਜਵਾ ਖਜੂਰਾਂ ਦੀ ਦੁਨੀਆ ਭਰ ਵਿੱਚ ਬਹੁਤ ਮੰਗ ਹੈ।

ਸਭ ਤੋਂ ਮਹਿੰਗੀਆਂ ਖਜੂਰਾਂ

    ਹੋਰ ਕਿਸਮਾਂ ਦੇ ਮੁਕਾਬਲੇ ਅਜਵਾ ਖਜੂਰ ਦੀ ਕੀਮਤ ਸਭ ਤੋਂ ਵੱਧ ਹੈ। ਅਜਵਾ ਖਜੂਰ ਬਾਜ਼ਾਰ ਵਿੱਚ 2000 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ।

ਮਹਿੰਗੇ ਹੋਣ ਦਾ ਕਾਰਨ

    ਖਜੂਰਾਂ ਮਹਿੰਗੀਆਂ ਹੋਣ ਦਾ ਇੱਕ ਕਾਰਨ ਉਨ੍ਹਾਂ ਦੀ ਸੀਮਤ ਉਤਪਾਦਨ ਸਮਰੱਥਾ ਹੈ। ਇਹ ਖਜੂਰਾਂ ਸਾਊਦੀ ਅਰਬ ਵਿੱਚ ਵਧੀਆ ਵਧਦੀਆਂ ਹਨ

ਸਵਾਦ

    ਅਜਵਾ ਖਜੂਰ ਸੁਆਦ ਵਿੱਚ ਮਿੱਠੀ ਹੁੰਦੀ ਹੈ। ਇਹ ਖਜੂਰਾਂ ਦਰਮਿਆਨੇ ਆਕਾਰ ਦੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਦਾ ਰੰਗ ਗੂੜ੍ਹੇ ਭੂਰੇ ਤੋਂ ਲੈ ਕੇ ਲਗਭਗ ਕਾਲੇ ਤੱਕ ਹੁੰਦਾ ਹੈ।

ਪਵਿੱਤਰ ਖਜੂਰਾਂ

    ਮੁਸਲਮਾਨ ਅਜਵਾ ਨੂੰ ਬਹੁਤ ਪਵਿੱਤਰ ਮੰਨਦੇ ਹਨ। ਇਹੀ ਕਾਰਨ ਹੈ ਕਿ ਬਹੁਤ ਸਾਰੇ ਲੋਕ ਇਸ ਨੂੰ ਪਵਿੱਤਰ ਖਜੂਰ ਵੀ ਕਹਿੰਦੇ ਹਨ।

View More Web Stories