ਬਜਟ 2024: ਟੈਕਸ ਨੂੰ ਲੈ ਕੇ ਨੌਕਰੀਪੇਸ਼ਾ ਲੋਕਾਂ 'ਚ ਨਿਰਾਸ਼ਾ
ਔਰਤਾਂ ਨੂੰ ਲੈ ਕੇ ਕਈ ਵੱਡੇ ਐਲਾਨ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਵਿੱਚ ਪੇਸ਼ ਬਜਟ ਵਿੱਚ ਔਰਤਾਂ ਨੂੰ ਲੈ ਕੇ ਕਈ ਵੱਡੇ ਐਲਾਨ ਕੀਤੇ ਹਨ ਪਰ ਸਰਕਾਰ ਨੇ ਰੁਜ਼ਗਾਰ ਪ੍ਰਾਪਤ ਲੋਕਾਂ ਨੂੰ ਕੋਈ ਰਾਹਤ ਨਹੀਂ ਦਿੱਤੀ।
ਟੈਕਸ
ਬਜਟ ਵਿੱਚ ਟੈਕਸ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
7 ਲੱਖ ਰੁਪਏ
7 ਲੱਖ ਰੁਪਏ ਦੀ ਆਮਦਨ ਤੇ ਕੋਈ ਟੈਕਸ ਨਹੀਂ ਲੱਗੇਗਾ। ਮਤਲਬ ਇਨਕਮ ਟੈਕਸ ਸਲੈਬ ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਪੁਰਾਣੇ ਟੈਕਸ ਕੇਸ ਵਾਪਸ ਲਏ ਜਾਣਗੇ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਕੁਝ ਪੁਰਾਣੇ ਟੈਕਸ ਕੇਸ ਵਾਪਸ ਲਏ ਜਾਣਗੇ।
ਨੌਕਰੀ ਪੇਸ਼ਾ ਲੋਕਾਂ ਵਿੱਚ ਨਿਰਾਸ਼ਾ
ਟੈਕਸਾਂ ਵਿੱਚ ਕੋਈ ਬਦਲਾਅ ਨਾ ਹੋਣ ਕਾਰਨ ਨੌਕਰੀ ਪੇਸ਼ਾ ਲੋਕਾਂ ਵਿੱਚ ਨਿਰਾਸ਼ਾ ਹੈ। ਸਰਕਾਰ ਨੇ ਪੁਰਾਣੇ ਟੈਕਸ ਸਲੈਬ ਨੂੰ ਲਾਗੂ ਰੱਖਿਆ ਹੈ।
ਕਿਸਾਨ
4 ਕਰੋੜ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦਾ ਲਾਭ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤੋਂ 11.8 ਕਰੋੜ ਲੋਕਾਂ ਨੂੰ ਵਿੱਤੀ ਮਦਦ ਮਿਲੀ ਹੈ।
ਸਸ਼ਕਤੀਕਰਨ
ਆਮ ਲੋਕਾਂ ਦੇ ਜੀਵਨ ਵਿੱਚ ਤਬਦੀਲੀ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ। ਨੌਜਵਾਨਾਂ ਦੇ ਸਸ਼ਕਤੀਕਰਨ ਤੇ ਵੀ ਕੰਮ ਕੀਤਾ ਗਿਆ ਹੈ।
View More Web Stories