Xiaomi ਦਾ ਸਭ ਤੋਂ ਪਾਵਰਫੁੱਲ ਸਮਾਰਟਫੋਨ ਲਾਂਚ
80W ਵਾਇਰਲੈਸ ਚਾਰਜਿੰਗ
Xiaomi 14 Ultra ਨੂੰ Leica ਬ੍ਰਾਂਡ ਕੈਮਰਾ, 2K OLED ਡਿਸਪਲੇਅ ਅਤੇ 80W ਵਾਇਰਲੈੱਸ ਚਾਰਜਿੰਗ ਸਪੋਰਟ ਦੇ ਨਾਲ ਬਾਜ਼ਾਰ ਚ ਲਾਂਚ ਕੀਤਾ ਗਿਆ ਹੈ।
ਡਿਸਪਲੇ
ਸਮਾਰਟਫੋਨ ਚ 120 6.73-ਇੰਚ ਦੀ QHD+ LTPO OLED ਡਿਸਪਲੇ ਹੈ। ਰੈਜ਼ੋਲਿਊਸ਼ਨ 3200 x 1440 ਪਿਕਸਲ ਹੈ, ਟੱਚ ਸੈਂਪਲਿੰਗ ਰੇਟ 240Hz ਹੈ। ਇਸ ਫੋਨ ਚ ਪੰਚ ਹੋਲ ਕਟਆਊਟ ਤੇ ਇਨ-ਸਕ੍ਰੀਨ ਫਿੰਗਰਪ੍ਰਿੰਟ ਰੀਡਰ ਹੈ।
ਪ੍ਰੋਸੈਸਰ, ਰੈਮ ਅਤੇ ਸਟੋਰੇਜ
Xiaomi ਦੇ ਸਮਾਰਟਫੋਨ ਨੂੰ Qualcomm Snapdragon 8 Gen 3 ਚਿਪਸੈੱਟ ਨਾਲ ਪੇਸ਼ ਕੀਤਾ ਗਿਆ ਹੈ। ਗ੍ਰਾਫਿਕਸ ਸਪੋਰਟ ਲਈ ਇਸ ਚ Adreno 750 GPU ਹੈ। ਇਹ ਫੋਨ 16GB ਤੱਕ LPDDR5x ਰੈਮ ਅਤੇ 1TB ਤੱਕ UFS 4.0 ਸਟੋਰੇਜ ਦੇ ਨਾਲ ਆਉਂਦਾ ਹੈ।
ਕੈਮਰਾ
Xiaomi 14 Ultra ਸਮਾਰਟਫੋਨ Leica ਆਪਟਿਕਸ ਸਪੋਰਟ ਨਾਲ ਦਿੱਤਾ ਗਿਆ ਹੈ। ਫੋਨ ਦਾ ਪ੍ਰਾਇਮਰੀ ਕੈਮਰਾ 50MP Sony LYT900 ਹੈ, ਜਿਸ ਦੇ ਨਾਲ ਇਸ ਨੂੰ 50MP Sony IMX858 ਟੈਲੀਫੋਟੋ ਜ਼ੂਮ ਲੈਂਸ ਅਤੇ 50MP ਅਲਟਰਾਵਾਈਡ ਸ਼ੂਟਰ ਦਿੱਤਾ ਗਿਆ ਹੈ। ਫੋਨ ਦੇ ਫਰੰਟ ਚ 32MP ਸੈਲਫੀ ਕੈਮਰਾ ਦਿੱਤਾ ਗਿਆ ਹੈ।
ਬੈਟਰੀ ਅਤੇ ਚਾਰਜਿੰਗ
Xiaomi ਦੇ ਇਸ ਫਲੈਗਸ਼ਿਪ ਸਮਾਰਟਫੋਨ ਚ 5,300mAh ਦੀ ਬੈਟਰੀ ਹੈ। ਇਹ 90W ਵਾਇਰਡ ਚਾਰਜਿੰਗ, 80W ਵਾਇਰਲੈੱਸ ਚਾਰਜਿੰਗ ਸਪੋਰਟ ਦੇ ਨਾਲ ਪੇਸ਼ ਕੀਤਾ ਗਿਆ ਹੈ।
ਸਾਫਟਵੇਅਰ ਅਤੇ ਕਨੈਕਟੀਵਿਟੀ
Xiaomi ਦਾ ਇਹ ਫੋਨ Android 14 ਤੇ ਆਧਾਰਿਤ HyperOS ਤੇ ਚੱਲਦਾ ਹੈ। ਕਨੈਕਟੀਵਿਟੀ ਲਈ ਫੋਨ ਚ 5G, ਵਾਈ-ਫਾਈ, ਬਲੂਟੁੱਥ, GPS, NFC ਅਤੇ USB-C ਟਾਈਪ-ਸੀ ਪੋਰਟ ਹੈ।
ਕੀਮਤ
Xiaomi 14 Ultra ਸਮਾਰਟਫੋਨ ਦਾ 12GB + 256GB ਵੇਰੀਐਂਟ 74,900 ਰੁਪਏ ਦੀ ਕੀਮਤ ਤੇ ਪੇਸ਼ ਕੀਤਾ ਗਿਆ ਹੈ। ਨਾਲ ਹੀ, 16GB + 512GB ਵੇਰੀਐਂਟ ਲਗਭਗ 80,700 ਰੁਪਏ ਵਿੱਚ ਪੇਸ਼ ਕੀਤਾ ਗਿਆ ਹੈ ਅਤੇ 16GB + 1TB ਵੇਰੀਐਂਟ ਲਗਭਗ 89,900 ਰੁਪਏ ਵਿੱਚ ਪੇਸ਼ ਕੀਤਾ ਗਿਆ ਹੈ।
ਤਿੰਨ ਰੰਗ ਵਿਕਲਪ
Xiaomi ਦੇ ਇਸ ਫੋਨ ਨੂੰ ਤਿੰਨ ਕਲਰ ਆਪਸ਼ਨ ਬਲੈਕ, ਵਾਈਟ ਅਤੇ ਬਲੂ ਚ ਪੇਸ਼ ਕੀਤਾ ਗਿਆ ਹੈ। ਕੰਪਨੀ ਇਸ ਫੋਨ ਨੂੰ ਗਲੋਬਲ ਮਾਰਕੀਟ ਚ 25 ਫਰਵਰੀ ਨੂੰ MWC 2024 ਚ ਲਾਂਚ ਕਰੇਗੀ।
View More Web Stories