ਸੈਮਸੰਗ ਦਾ ਨਵਾਂ ਸਮਾਰਟਫੋਨ Galaxy A35 ਹੋਵੇਗਾ ਲਾਂਚ


2024/01/22 18:42:53 IST

ਨਵੀਂ ਸੀਰੀਜ਼ ਕੀਤੀ ਲਾਂਚ

    ਸੈਮਸੰਗ ਨੇ ਹਾਲ ਹੀ ਚ ਯੂਜ਼ਰਸ ਲਈ Samsung Galaxy S24 ਸੀਰੀਜ਼ ਲਾਂਚ ਕੀਤੀ ਹੈ। ਸੀਰੀਜ਼ ਤੋਂ ਬਾਅਦ ਕੰਪਨੀ ਨਵਾਂ 5ਜੀ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। 

Galaxy A ਸੀਰੀਜ਼ ਦਾ ਫੋਨ

    ਸੈਮਸੰਗ ਦਾ ਨਵਾਂ ਫੋਨ Galaxy A35 5G ਨਾਮ ਨਾਲ ਲਾਂਚ ਕੀਤਾ ਜਾ ਰਿਹਾ ਹੈ। ਇਹ ਫੋਨ Galaxy A ਸੀਰੀਜ਼ ਚ ਲਿਆਂਦਾ ਜਾ ਰਿਹਾ ਹੈ। ਫੋਨ ਨੂੰ ਗੀਕਬੈਂਚ ਤੇ ਵੀ ਦੇਖਿਆ ਗਿਆ ਹੈ।

ਫੋਨ ਨੂੰ ਗੀਕਬੈਂਚ 'ਤੇ ਵੀ ਦੇਖਿਆ

    Galaxy A35 5G ਫੋਨ ਨੂੰ ਗੀਕਬੈਂਚ ਤੇ ਵੀ ਦੇਖਿਆ ਗਿਆ ਹੈ। ਇਸ ਸੰਦਰਭ ਵਿੱਚ ਫੋਨ ਬਾਰੇ ਤਾਜ਼ਾ ਅਪਡੇਟ FCC ਸਰਟੀਫਿਕੇਸ਼ਨ ਵੈਬਸਾਈਟ ਨਾਲ ਸਬੰਧਤ ਹੈ।

ਜਲਦ ਹੋਵੇਗਾ ਲਾਂਚ

    ਇਸ ਲਿਸਟਿੰਗ ਤੋਂ ਇਹ ਸੰਕੇਤ ਮਿਲ ਰਿਹਾ ਹੈ ਕਿ ਕੰਪਨੀ ਦਾ ਇਹ ਡਿਵਾਈਸ ਜਲਦ ਹੀ ਲਾਂਚ ਹੋਣ ਵਾਲਾ ਹੈ।

5G ਕੁਨੈਕਟੀਵਿਟੀ 

    ਇਸ ਫੋਨ ਨੂੰ 5ਜੀ ਕੁਨੈਕਟੀਵਿਟੀ ਨਾਲ ਲਿਆਂਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਫੋਨ ਨੂੰ NFC ਅਤੇ SD ਕਾਰਡ ਸਲਾਟ ਨਾਲ ਲਿਆਂਦਾ ਜਾ ਰਿਹਾ ਹੈ।

25W ਦਾ ਚਾਰਜਰ

    Samsung Galaxy A35 ਫੋਨ 25W ਚਾਰਜਰ ਦੇ ਨਾਲ ਲਿਆਂਦਾ ਜਾ ਰਿਹਾ ਹੈ।

6GB ਹੋਵੇਗੀ ਰੈਮ 

    ਗੀਕਬੈਂਚ ਦੇ ਅੰਕੜਿਆਂ ਮੁਤਾਬਕ ਫੋਨ ਨੂੰ Exynos 1380 ਪ੍ਰੋਸੈਸਰ ਅਤੇ 6GB ਰੈਮ ਨਾਲ ਲਿਆਂਦਾ ਜਾ ਰਿਹਾ ਹੈ।

View More Web Stories