ਰਿਲਾਇੰਸ ਜੀਓ ਨੇ ਪੇਸ਼ ਕੀਤਾ ਨਵੇਂ ਸਾਲ ਦਾ ਧਮਾਕਾ


2023/12/26 16:21:46 IST

ਸਸਤੇ ਤੇ ਮਹਿੰਗੇ ਰੀਚਾਰਜ 

    ਰਿਲਾਇੰਸ ਜੀਓ ਕੋਲ ਹਰ ਤਰ੍ਹਾਂ ਦੇ ਉਪਭੋਗਤਾਵਾਂ ਲਈ ਸਸਤੇ ਅਤੇ ਮਹਿੰਗੇ ਰੀਚਾਰਜ ਪਲਾਨ ਹਨ। ਜਿਓ ਨੇ ਆਪਣੇ ਰੀਚਾਰਜ ਪਲਾਨ ਨੂੰ ਕਈ ਸ਼੍ਰੇਣੀਆਂ ਵਿੱਚ ਵੰਡਿਆ ਹੈ। 

ਦਿਲਚਸਪ ਤੋਹਫ਼ਾ 

    ਉਪਭੋਗਤਾ ਬਜਟ ਦੇ ਹਿਸਾਬ ਨਾਲ ਪਲਾਨ ਚੁਣ ਸਕਦੇ ਹਨ। ਨਵੇਂ ਸਾਲ ਨੂੰ ਧਿਆਨ ਚ ਰੱਖਦੇ ਹੋਏ ਜੀਓ ਗਾਹਕਾਂ ਲਈ ਨਵੇਂ ਸਾਲ ਦਾ ਦਿਲਚਸਪ ਤੋਹਫ਼ਾ ਲੈ ਕੇ ਆਇਆ ਹੈ।

ਬਹੁਤ ਸਾਰੇ ਫਾਇਦੇ 

    ਜੀਓ ਕੋਲ ਥੋੜ੍ਹੇ ਤੇ ਲੰਬੇ ਸਮੇਂ ਦੀਆਂ ਯੋਜਨਾਵਾਂ ਹਨ। ਲੰਬੇ ਸਮੇਂ ਦੀਆਂ ਯੋਜਨਾਵਾਂ ਇੱਕ ਸਮੇਂ ਵਿੱਚ ਥੋੜੀਆਂ ਮਹਿੰਗੀਆਂ ਲੱਗ ਸਕਦੀਆਂ ਹਨ, ਪਰ ਉਹਨਾਂ ਦੇ ਬਹੁਤ ਸਾਰੇ ਫਾਇਦੇ ਹਨ। 

24 ਦਿਨਾਂ ਦੀ ਵਾਧੂ ਵੈਧਤਾ 

    ਜੀਓ ਸਲਾਨਾ ਪਲਾਨ ਤੇ ਤੋਹਫ਼ੇ ਵਜੋਂ 24 ਦਿਨਾਂ ਦੀ ਵਾਧੂ ਵੈਧਤਾ ਦੇ ਰਿਹਾ ਹੈ। ਵੈਧਤਾ ਦੇ ਨਾਲ ਕੰਪਨੀ ਗਾਹਕਾਂ ਨੂੰ ਵਾਧੂ 75GB ਡਾਟਾ ਵੀ ਦੇ ਰਹੀ ਹੈ। 

389 ਦਿਨਾਂ ਦੀ ਕੁਲ ਵੈਧਤਾ 

    ਸਾਲਾਨਾ ਪਲਾਨ ਦੀ ਕੀਮਤ 2999 ਰੁਪਏ ਹੈ। ਇਸਦੀ ਰੋਜ਼ਾਨਾ ਕੀਮਤ 8 ਰੁਪਏ ਤੋਂ ਘੱਟ ਹੈ। ਇਸ ਪਲਾਨ ਚ ਕੰਪਨੀ ਗਾਹਕਾਂ ਨੂੰ 365 ਦਿਨਾਂ ਦੀ ਵੈਲੀਡਿਟੀ ਦਿੰਦੀ ਹੈ।

900GB ਤੋਂ ਵੱਧ ਡਾਟਾ 

    Jio ਦੇ ਸਾਲਾਨਾ ਪਲਾਨ ਵਿੱਚ ਗਾਹਕਾਂ ਨੂੰ ਕੁੱਲ 912.5GB ਡਾਟਾ ਮਿਲਦਾ ਹੈ। ਜਿਸਦਾ ਮਤਲਬ ਹੈ ਕਿ ਤੁਸੀਂ ਰੋਜ਼ 2.5GB ਡੇਟਾ ਦੀ ਵਰਤੋਂ ਕਰ ਸਕਦੇ ਹੋ। 

ਅਸੀਮਤ ਮੁਫਤ ਕਾਲਿੰਗ 

    ਇਸ ਪਲਾਨ ਨਾਲ ਨੰਬਰ ਰੀਚਾਰਜ ਕਰਦੇ ਹੋ, ਤਾਂ ਹੋਰ ਵੀ ਕਈ ਫਾਇਦੇ ਮਿਲਦੇ ਹਨ। ਤੁਸੀਂ 389 ਦਿਨਾਂ ਲਈ ਕਿਸੇ ਵੀ ਨੈਟਵਰਕ ਤੇ ਅਸੀਮਤ ਮੁਫਤ ਕਾਲਿੰਗ ਕਰ ਸਕਦੇ ਹੋ। 

ਰੋਜ਼ 100 SMS

    ਇਸ ਪਲਾਨ ਚ ਹਰ ਰੋਜ਼ 100 SMS ਦਾ ਲਾਭ ਵੀ ਲੈ ਸਕਦੇ ਹੋ। Jio ਆਪਣੇ ਗਾਹਕਾਂ ਨੂੰ Jio TV, Jio Cinema ਅਤੇ Jio Cloud ਤੱਕ ਮੁਫ਼ਤ ਪਹੁੰਚ ਦਿੰਦਾ ਹੈ।

View More Web Stories