4 ਜਨਵਰੀ ਨੂੰ ਲਾਂਚ ਹੋਵੇਗੀ Redmi Note 13 ਸੀਰੀਜ਼
ਵੈਬਸਾਈਟ ਤੇ ਦਿੱਤੀ ਜਾਣਕਾਰੀ
ਰੈਡਮੀ 4 ਜਨਵਰੀ ਨੂੰ ਭਾਰਤੀ ਬਾਜ਼ਾਰ ਚ Redmi Note 13 ਸੀਰੀਜ਼ ਨੂੰ ਲਾਂਚ ਕਰਨ ਜਾ ਰਹੀ ਹੈ। ਕੰਪਨੀ ਨੇ ਲਾਂਚ ਦੀ ਜਾਣਕਾਰੀ ਵੈਬਸਾਈਟ ਤੇ X ਤੇ ਦਿੱਤੀ ਹੈ।
3 ਮਾਡਲ ਹੋਣਗੇ ਲਾਂਚ
Redmi 13 ਸੀਰੀਜ਼ ਦੇ 3 ਸਮਾਰਟਫੋਨ Redmi Note 13, Redmi Note 13-Pro ਅਤੇ Redmi Note 13 Pro+ ਲਾਂਚ ਕੀਤੇ ਜਾਣਗੇ।
AMOLED ਡਿਸਪਲੇਅ
Redmi Note 13 ਅਤੇ Redmi 13-Pro+ ਵਿੱਚ 6.67-ਇੰਚ AMOLED ਡਿਸਪਲੇਅ ਪਾਇਆ ਜਾ ਸਕਦਾ ਹੈ।
200MP ਦਾ ਹੋਵੇਗਾ ਮੁੱਖ ਕੈਮਰਾ
ਦੋਵੇਂ ਸਮਾਰਟਫੋਨ 200MP+8MP+2MP ਮੁੱਖ ਕੈਮਰਾ ਅਤੇ 16MP ਫਰੰਟ ਕੈਮਰਾ ਪ੍ਰਾਪਤ ਕਰ ਸਕਦੇ ਹਨ।
ਇੰਨੀ ਹੋ ਸਕਦੀ ਕੀਮਤ
ਰਿਪੋਰਟਸ ਦੇ ਮੁਤਾਬਕ ਸਮਾਰਟਫੋਨ ਭਾਰਤੀ ਬਾਜ਼ਾਰ ਚ 17400 ਰੁਪਏ ਅਤੇ 22800 ਰੁਪਏ ਦੀ ਕੀਮਤ ਚ ਲਾਂਚ ਕੀਤੇ ਜਾਣਗੇ।
ਬੇਸ ਵੇਰੀਐਂਟ ਦੇ ਫੀਚਰ
ਬੇਸ ਵੇਰੀਐਂਟ Redmi Note-13 6.67 ਇੰਚ AMOLED ਡਿਸਪਲੇਅ ਤੇ 100MP ਮੁੱਖ ਕੈਮਰਾ ਤੇ 16MP ਰੀਅਰ ਕੈਮਰਾ ਨਾਲ ਆ ਸਕਦਾ ਹੈ।
120Hz ਰਿਫ੍ਰੈਸ਼ ਰੇਟ
Redmi Note 13 ਸੀਰੀਜ਼ ਦੇ ਤਿੰਨੋਂ ਸਮਾਰਟਫੋਨ 120Hz ਰਿਫ੍ਰੈਸ਼ ਰੇਟ ਦੇ ਨਾਲ 6.67 ਇੰਚ ਦੀ ਫੁੱਲ HD AMOLED ਡਿਸਪਲੇ ਲੈ ਸਕਦੇ ਹਨ।
ਰੈਮ + ਸਟੋਰੇਜ
ਬੇਸ ਵੇਰੀਐਂਟ ਵਿੱਚ ਰੈਮ 6GB/8GB/12GB ਅਤੇ ਸਟੋਰੇਜ-128GB/256GB ਦੇ ਤਿੰਨ ਸੁਮੇਲ ਮਿਲ ਸਕਦੇ ਹਨ। Note 13-Pro ਅਤੇ 13-Pro+ ਵਿੱਚ 16GB ਰੈਮ ਤੇ 512GB ਸਟੋਰੇਜ ਮਿਲ ਸਕਦੀ ਹੈ।
ਬੈਟਰੀ ਅਤੇ ਚਾਰਜਿੰਗ
Note 13 ਨੂੰ 33W ਚਾਰਜਿੰਗ ਸਪੋਰਟ ਦੇ ਨਾਲ 5,000mAh ਬੈਟਰੀ, Pro ਨੂੰ 67W ਚਾਰਜਿੰਗ ਸਪੋਰਟ ਦੇ ਨਾਲ 5100mAh ਬੈਟਰੀ ਮਿਲੇਗੀ।
View More Web Stories