POCO ਨੇ ਲਾਂਚ ਕੀਤਾ ਸਸਤਾ ਸਮਾਰਟਫੋਨ 


2023/12/15 16:58:38 IST

ਬਜਟ 'ਚ ਵਧੀਆ ਫਿਟ

    ਘੱਟ ਬਜਟ ਚ ਵਧੀਆ ਸਮਾਰਟਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਖੁਸ਼ਖਬਰੀ ਹੈ। Poco ਨੇ ਭਾਰਤ ਵਿੱਚ POCO C65 ਸਮਾਰਟਫੋਨ ਲਾਂਚ ਕਰ ਦਿੱਤਾ ਹੈ।

ਕੀਮਤ 8499 ਤੋਂ ਸ਼ੁਰੂ 

    ਭਾਰਤ ਵਿੱਚ ਸਮਾਰਟਫੋਨ ਦੀ ਕੀਮਤ 8499 ਰੁਪਏ ਤੋਂ ਸ਼ੁਰੂ ਹੁੰਦੀ ਹੈ। HD+ ਰੈਜ਼ੋਲਿਊਸ਼ਨ ਤੇ 90Hz ਰਿਫਰੈਸ਼ ਰੇਟ ਦੇ ਨਾਲ 6.74-ਇੰਚ ਦੀ ਡਿਸਪਲੇ ਦਿੱਤੀ ਗਈ ਹੈ। 

ਟ੍ਰਿਪਲ ਕੈਮਰਾ ਸੈਟਅਪ

    ਡਿਵਾਈਸ ਚ ਟ੍ਰਿਪਲ ਕੈਮਰਾ ਸੈਟਅਪ ਅਤੇ 8MP ਸੈਲਫੀ ਕੈਮਰਾ ਹੈ। POCO C65 ਮੈਟ ਬਲੈਕ ਅਤੇ ਪੇਸਟਲ ਨੀਲੇ ਰੰਗ ਦੇ ਵਿਕਲਪਾਂ ਵਿੱਚ ਆਉਂਦਾ ਹੈ। 

ਤਿੰਨ ਵੈਰੀਐਂਟ ਵਿੱਚ ਉਪਲੱਬਧ

    C65 ਦਾ ਬੇਸ ਵੇਰੀਐਂਟ 4GB ਰੈਮ ਤੇ 128GB ਇੰਟਰਨਲ ਸਟੋਰੇਜ ਦੇ ਨਾਲ ਆਉਂਦਾ ਹੈ। 

ਕਈ ਵੈਰੀਐਂਟ ਵਿੱਚ ਲੈ ਸਕੋਗੇ

    ਇਹ 6GB ਤੇ 8GB ਰੈਮ ਤੇ 128GB ਤੇ 256GB ਵੈਰੀਐਂਟ ਵਿੱਚ ਵੀ ਆਉਂਦਾ ਹੈ।

18 ਦਸੰਬਰ ਤੋਂ ਖਰੀਦ ਸਕੋਗੇ

    ਡਿਵਾਈਸ 18 ਦਸੰਬਰ ਤੋਂ Flipkart ਰਾਹੀਂ ਖਰੀਦ ਲਈ ਉਪਲਬਧ ਹੋਵੇਗੀ। ICICI ਬੈਂਕ ਦੇ ਕ੍ਰੈਡਿਟ-ਡੈਬਿਟ ਕਾਰਡਾਂ ਦੇ ਨਾਲ EMI ਲੈਣ-ਦੇਣ ਤੇ 1000 ਰੁਪਏ ਦੀ ਛੋਟ ਮਿਲੇਗੀ।

ਐਂਡਰਾਇਡ 13 ਨਾਲ ਲੈਸ

    ਡਿਊਲ-ਸਿਮ POCO C65 ਇੱਕ 4G LTE ਸਮਾਰਟਫੋਨ ਹੈ ਜੋ ਐਂਡਰਾਇਡ 13 ਤੇ ਚੱਲਦਾ ਹੈ।  MediaTek ਦਾ ਆਕਟਾ-ਕੋਰ Helio G85 ਪ੍ਰੋਸੈਸਰ ਹੈ।

ਮਾਈਕ੍ਰੋ ਐਸਡੀ ਕਾਰਡ ਸਲਾਟ

    ਸਮਾਰਟਫੋਨ 8GB ਰੈਮ ਤੇ 256GB ਇੰਟਰਨਲ ਸਟੋਰੇਜ ਦੇ ਨਾਲ ਆਉਂਦਾ ਹੈ। 256GB ਤੋਂ ਵੱਧ ਸਟੋਰੇਜ ਵਿਸਤਾਰ ਲਈ ਇੱਕ ਮਾਈਕ੍ਰੋ ਐਸਡੀ ਕਾਰਡ ਸਲਾਟ ਵੀ ਹੈ।

5000mAh ਬੈਟਰੀ

    ਫੋਨ ਵਿੱਚ 5000mAh ਬੈਟਰੀ ਹੈ, ਜੋ 18W ਫਾਸਟ ਚਾਰਜਿੰਗ ਨਾਲ ਆਉਂਦਾ ਹੈ। ਡਿਵਾਈਸ ਚ ਸਾਈਡ ਤੇ ਫਿੰਗਰਪ੍ਰਿੰਟ ਸੈਂਸਰ ਵੀ ਹੈ।

View More Web Stories