OnePlus 12R ਦਾ ਸਪੈਸ਼ਲ ਐਡੀਸ਼ਨ ਭਾਰਤ ਵਿੱਚ ਲਾਂਚ 


2024/02/28 22:55:38 IST

ਵਿਲੱਖਣ ਡਿਜ਼ਾਈਨ

    OnePlus ਨੇ ਭਾਰਤ ਵਿੱਚ ਨਵੀਨਤਮ ਸਮਾਰਟਫੋਨ OnePlus 12R ਦਾ ਸਪੈਸ਼ਲ ਐਡੀਸ਼ਨ Genshin Impact Edition ਲਾਂਚ ਕੀਤਾ ਹੈ। ਫ਼ੋਨ ਦਾ ਇੱਕ ਵਿਲੱਖਣ ਡਿਜ਼ਾਈਨ ਹੈ, ਜੋ miHoYo ਦੀ ਐਕਸ਼ਨ ਰੋਲ-ਪਲੇਇੰਗ ਗੇਮ, Genshin Impact ਤੋਂ ਪ੍ਰੇਰਿਤ ਹੈ।

ਸੈਂਟ੍ਰਿਕ ਕਸਟਮਾਈਜ਼ੇਸ਼ਨ 

    ਹੈਂਡਸੈੱਟ ਗੇਮਿੰਗ-ਸੈਂਟ੍ਰਿਕ ਕਸਟਮਾਈਜ਼ੇਸ਼ਨ ਦੇ ਨਾਲ ਆਉਂਦਾ ਹੈ ਅਤੇ ਇਸ ਵਿੱਚ ਕਸਟਮਾਈਜ਼ੇਸ਼ਨ ਲਈ ਕੇਕ-ਥੀਮਡ ਕੇਸ ਵਰਗੀਆਂ ਸਹਾਇਕ ਉਪਕਰਣਾਂ ਦੇ ਨਾਲ ਇੱਕ ਗਿਫਟ ਬਾਕਸ ਸ਼ਾਮਲ ਹੈ।

ਕੇਕਿੰਗ ਲੋਗੋ

    ਇੱਕ ਇਲੈਕਟ੍ਰਿਕ-ਥੀਮਡ ਫਿਨਿਸ਼ ਅਤੇ ਪਿਛਲੇ ਪਾਸੇ ਕੇਕਿੰਗ ਲੋਗੋ ਹੈ। ਇਸ ਫੋਨ ਚ ਤੁਹਾਨੂੰ Snapdragon 8 Gen 2 ਪ੍ਰੋਸੈਸਰ ਅਤੇ ਇਸ ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ।

ਕੀਮਤ

    16GB RAM+256GB ਸਟੋਰੇਜ ਮਾਡਲ ਦੀ ਕੀਮਤ 49,999 ਰੁਪਏ ਹੈ। ਇਸ ਨੂੰ ਇਲੈਕਟ੍ਰੋ ਵਾਇਲੇਟ ਕਲਰ ਆਪਸ਼ਨ ਮਿਲਦਾ ਹੈ। ਜਦੋਂ ਕਿ ਇਸ ਦੇ 8GB RAM+128GB ਮਾਡਲ ਦੀ ਕੀਮਤ 39,999 ਰੁਪਏ ਰੱਖੀ ਗਈ ਹੈ।

ਡਿਸਪਲੇ

    ਫੋਨ ਵਿੱਚ ਤੁਹਾਨੂੰ 6.78-ਇੰਚ 1.5K ਮਿਲਦਾ ਹੈ, ਜਿਸਦਾ ਰੈਜ਼ੋਲਿਊਸ਼ਨ 1,264x2,780 ਪਿਕਸਲ ਹੈ।

ਪ੍ਰੋਸੈਸਰ

    ਇਸ ਫੋਨ ਚ ਤੁਹਾਨੂੰ Snapdragon 8 Gen 2 ਪ੍ਰੋਸੈਸਰ ਮਿਲਦਾ ਹੈ, ਜਿਸ ਚ 16GB LPDDR5x ਰੈਮ ਅਤੇ 256GB UFS 3.1 ਸਟੋਰੇਜ ਹੈ।

ਕੈਮਰਾ

    ਟ੍ਰਿਪਲ ਰੀਅਰ ਕੈਮਰਾ ਯੂਨਿਟ ਹੈ, ਜਿਸ ਵਿੱਚ ਇੱਕ 50MP Sony IMX890 ਸੈਂਸਰ, ਇੱਕ 8MP ਅਲਟਰਾ-ਵਾਈਡ-ਐਂਗਲ ਕੈਮਰਾ, ਅਤੇ ਇੱਕ 2MP ਮੈਕਰੋ ਕੈਮਰਾ ਸ਼ਾਮਲ ਹੈ। ਇਸ ਤੋਂ ਇਲਾਵਾ ਇਸ ਫੋਨ ਚ 16MP ਸੈਲਫੀ ਕੈਮਰਾ ਹੈ।

ਬੈਟਰੀ

    ਬੈਟਰੀ ਦੀ ਗੱਲ ਕਰੀਏ ਤਾਂ ਇਸ ਫੋਨ ਚ 100W SuperVOOC ਵਾਇਰਡ ਚਾਰਜਿੰਗ ਸਪੋਰਟ ਦੇ ਨਾਲ 5,000mAh ਦੀ ਬੈਟਰੀ ਹੈ।

View More Web Stories