ਮੋਟੋਰੋਲਾ ਭਾਰਤ ਵਿੱਚ Moto G34 ਲਾਂਚ ਕਰਨ ਲਈ ਤਿਆਰ
ਪਹਿਲਾਂ ਚੀਨ 'ਚ ਕੀਤਾ ਸੀ ਲਾਂਚ
ਮੋਟੋਰੋਲਾ ਭਾਰਤ ਚ ਨਵਾਂ ਬਜਟ ਫੋਨ ਲਾਂਚ ਕਰਨ ਲਈ ਤਿਆਰ ਹੈ। Moto G34 ਨੂੰ ਕੁਝ ਸਮਾਂ ਪਹਿਲਾਂ ਚੀਨ ਚ ਲਾਂਚ ਕੀਤਾ ਗਿਆ ਸੀ। ਕੰਪਨੀ ਨੇ ਇਸਦੀ ਲਾਂਚ ਡੇਟ ਦਾ ਖੁਲਾਸਾ ਕਰ ਦਿੱਤਾ ਹੈ।
ਲਾਂਚ ਡੇਟ ਆਈ ਸਾਹਮਣੇ
ਕੰਪਨੀ ਨੇ ਫੋਨ ਲਈ ਫਲਿੱਪਕਾਰਟ ਤੇ ਮਾਈਕ੍ਰੋਸਾਈਟ ਤਿਆਰ ਕੀਤੀ ਹੈ, ਜਿਸ ਚ ਇਸ ਦੇ ਕੁਝ ਬੇਸਿਕ ਫੀਚਰਸ ਅਤੇ ਲਾਂਚ ਡੇਟ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ।
9 ਜਨਵਰੀ ਹੋਵੇਗਾ ਲਾਂਚ
Flipkart ਦੀ ਮਾਈਕ੍ਰੋਸਾਈਟ ਤੋਂ ਜਾਣਕਾਰੀ ਮਿਲੀ ਹੈ ਕਿ Moto G34 5G ਭਾਰਤ ਵਿੱਚ 9 ਜਨਵਰੀ ਨੂੰ ਲਾਂਚ ਕੀਤਾ ਜਾਵੇਗਾ।
ਫਲਿੱਪਕਾਰਟ ਤੇ ਵਿਕੇਗਾ
ਇਕ ਹੋਰ ਗੱਲ ਸਾਹਮਣੇ ਆਈ ਹੈ ਕਿ ਇਹ ਫੋਨ ਫਲਿੱਪਕਾਰਟ ਰਾਹੀਂ ਹੀ ਵੇਚਿਆ ਜਾਵੇਗਾ। ਇਸਦੀ ਕੀਮਤ ਕਰੀਬ 12000 ਰੁਪਏ ਹੋ ਸਕਦੀ ਹੈ।
ਸਨੈਪਡ੍ਰੈਗਨ 695 ਪ੍ਰੋਸੈਸਰ
ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ ਚ ਕੁਆਲਕਾਮ ਸਨੈਪਡ੍ਰੈਗਨ 695 ਪ੍ਰੋਸੈਸਰ ਦਿੱਤਾ ਗਿਆ ਹੈ।
128GB ਇੰਟਰਨਲ ਸਟੋਰੇਜ
ਫੋਨ ਚ 8GB ਰੈਮ ਅਤੇ 128GB ਇੰਟਰਨਲ ਸਟੋਰੇਜ ਹੋ ਸਕਦੀ ਹੈ, ਜਿਸ ਨੂੰ ਵਰਚੁਅਲ ਰੈਮ ਅਤੇ ਮਾਈਕ੍ਰੋਐੱਸਡੀ ਕਾਰਡ ਸਲਾਟ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ।
5000mAh ਬੈਟਰੀ
ਫੋਨ ਚ 5000mAh ਦੀ ਬੈਟਰੀ ਵੀ ਮਿਲ ਸਕਦੀ ਹੈ। ਇਸ ਦੇ ਰੀਅਰ ਪੈਨਲ ਚ 50MP ਦਾ ਡਿਊਲ ਕੈਮਰਾ ਸੈੱਟਅਪ ਹੋਵੇਗਾ, ਜਿਸ ਨੂੰ ਫਰੰਟ ਤੇ 16MP ਸੈਲਫੀ ਸ਼ੂਟਰ ਨਾਲ ਪੇਅਰ ਕੀਤਾ ਜਾਵੇਗਾ।
View More Web Stories