Huawei ਨੇ ਲਾਂਚ ਕੀਤਾ ਫਲਿੱਪ ਸਮਾਰਟਫੋਨ Pocket 2 


2024/02/22 20:54:15 IST

ਨਵੀਨਤਮ ਸਮਾਰਟਫੋਨ

    Huawei ਨੇ ਚੀਨ ਚ ਲੇਟੈਸਟ ਫਲਿੱਪ ਸਮਾਰਟਫੋਨ Huawei Pocket 2 ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ 50MP ਕਵਾਡ ਰੀਅਰ ਕੈਮਰਾ, OLED ਡਿਸਪਲੇ ਪੈਨਲ, 12GB ਰੈਮ ਨਾਲ ਪੇਸ਼ ਕੀਤਾ ਗਿਆ ਹੈ।

ਡਿਸਪਲੇ

    ਫੋਨ ਵਿੱਚ 120Hz ਰਿਫਰੈਸ਼ ਰੇਟ ਦੇ ਨਾਲ 6.94 ਇੰਚ ਦੀ LPTO OLED ਡਿਸਪਲੇਅ ਹੈ। ਇਸ ਦਾ ਰੈਜ਼ੋਲਿਊਸ਼ਨ 2690 x 1136 ਪਿਕਸਲ ਹੈ ਅਤੇ ਟੱਚ ਸੈਂਪਲਿੰਗ ਰੇਟ 300Hz ਹੈ। ਇਸ ਦੇ ਨਾਲ ਹੀ ਫੋਨ ਚ 1.15 ਇੰਚ ਦੀ ਸੈਕੰਡਰੀ ਡਿਸਪਲੇਅ ਹੈ, ਜੋ ਕਿ OLED ਪੈਨਲ ਹੈ।

ਪ੍ਰੋਸੈਸਰ, ਰੈਮ ਅਤੇ ਸਟੋਰੇਜ

    Huawei ਸਮਾਰਟਫੋਨ ਚ ਇਨ-ਹਾਊਸ Kirin 9000S ਪ੍ਰੋਸੈਸਰ ਹੈ। ਇਹ ਫੋਨ 12GB ਰੈਮ ਅਤੇ 1TB ਸਟੋਰੇਜ ਦੇ ਨਾਲ ਆਉਂਦਾ ਹੈ।

ਕੈਮਰਾ

    ਫੋਟੋਗ੍ਰਾਫੀ ਲਈ ਕਵਾਡ ਰੀਅਰ ਕੈਮਰਾ ਸੈੱਟਅਪ ਹੈ। ਫੋਨ ਦਾ ਪ੍ਰਾਇਮਰੀ ਕੈਮਰਾ 50MP ਦਾ ਹੈ, ਜੋ OIS (ਆਪਟੀਕਲ ਇਮੇਜ ਸਟੇਬਲਾਈਜ਼ੇਸ਼ਨ) ਸਪੋਰਟ ਨਾਲ ਆਉਂਦਾ ਹੈ।

ਬੈਟਰੀ ਅਤੇ ਚਾਰਜਿੰਗ

    ਸਮਾਰਟਫੋਨ ਚ 4520mAh ਦੀ ਬੈਟਰੀ ਹੈ। ਇਹ ਫੋਨ 66W ਵਾਇਰਡ ਫਾਸਟ ਚਾਰਜਿੰਗ ਅਤੇ 40W ਵਾਇਰਲੈੱਸ ਫਾਸਟ ਚਾਰਜਿੰਗ ਅਤੇ 7.5W ਵਾਇਰਲੈੱਸ ਰਿਵਰਸ ਚਾਰਜਿੰਗ ਨੂੰ ਸਪੋਰਟ ਕਰਦਾ ਹੈ।

ਕਨੈਕਟੀਵਿਟੀ

    ਫੋਨ HarmoniOS 4.0 ਤੇ ਚੱਲਦਾ ਹੈ। ਕਨੈਕਟੀਵਿਟੀ ਲਈ ਫੋਨ ਚ ਡਿਊਲ ਬੈਂਡ ਵਾਈਫਾਈ, ਬਲੂਟੁੱਥ 5.2, USB ਟਾਈਪ C ਅਤੇ NFC ਸਪੋਰਟ ਹੈ।

View More Web Stories