Honor ਲਾਂਚ ਕਰੇਗਾ ਨਵਾਂ ਫੋਨ X9b
ਕਈ ਡਿਵਾਈਸ ਕੀਤੇ ਲਾਂਚ
Honor ਨੇ ਕੁਝ ਮਹੀਨਿਆਂ ਚ ਗਲੋਬਲ ਮਾਰਕੀਟ ਚ ਕਈ ਡਿਵਾਈਸ ਲਾਂਚ ਕੀਤੇ ਹਨ। ਇਸ ਰੁਝਾਨ ਨੂੰ ਜਾਰੀ ਰੱਖਦੇ ਹੋਏ ਕੰਪਨੀ ਨੇ ਹੁਣ ਨਵਾਂ ਫੋਨ ਲਾਂਚ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਨਵੀਂ ਰਿਪੋਰਟ ਆਈ ਸਾਹਮਣੇ
ਹੁਣ Honor X9b ਦੇ ਭਾਰਤ ਵਿੱਚ ਲਾਂਚ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਨਵੀਂ ਰਿਪੋਰਟ ਸਾਹਮਣੇ ਆਈ ਹੈ। Honor ਗਾਹਕਾਂ ਲਈ X9b ਨੂੰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ।
ਸਪੈਸੀਫਿਕੇਸ਼ਨ ਦੀ ਦਿੱਤੀ ਜਾਣਕਾਰੀ
ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਮੀਡੀਆ ਰਿਪੋਰਟ ਚ Honor X9b ਦੇ ਭਾਰਤੀ ਵੇਰੀਐਂਟ ਦੀ ਕੀਮਤ-ਸਪੈਸੀਫਿਕੇਸ਼ਨ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ।
30000 ਰੁਪਏ ਹੋ ਸਕਦੀ ਕੀਮਤ
Honor X9b ਨੂੰ 30000 ਰੁਪਏ ਕੀਮਤ ਵਾਲੇ ਹਿੱਸੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਟਿਪਸਟਰ ਨੇ ਇਸਦੀ ਕੀਮਤ ਅਤੇ ਲਾਂਚ ਮਿਤੀ ਵਰਗੀ ਜਾਣਕਾਰੀ ਸਾਂਝੀ ਕੀਤੀ ਹੈ।
8-9 ਫਰਵਰੀ ਨੂੰ ਹੋ ਸਕਦਾ ਲਾਂਚ
ਹੈਂਡਸੈਟ ਨੂੰ ਦੇਸ਼ ਚ 8 ਜਾਂ 9 ਫਰਵਰੀ ਨੂੰ ਲਾਂਚ ਕੀਤਾ ਜਾ ਸਕਦਾ ਹੈ। ਜੇਕਰ ਕੀਮਤਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਦੀ ਕੀਮਤ 25 ਤੋਂ 30000 ਰੁਪਏ ਦੇ ਵਿਚਕਾਰ ਹੋ ਸਕਦੀ ਹੈ।
AMOLED ਡਿਸਪਲੇ
ਇਸ ਵਿੱਚ 6.78-ਇੰਚ 1.5K (1,200x2,652) AMOLED ਡਿਸਪਲੇ ਹੋ ਸਕਦਾ ਹੈ। ਇਹ ਡਿਵਾਈਸ Qualcomm ਦੇ Snapdragon 6 Gen 1 ਪ੍ਰੋਸੈਸਰ ਦੇ ਨਾਲ ਆ ਸਕਦਾ ਹੈ।
108 ਮੈਗਾਪਿਕਸਲ ਕੈਮਰਾ
ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲ ਸਕਦਾ ਹੈ, 108 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ, 5-ਮੈਗਾਪਿਕਸਲ ਦਾ ਅਲਟਰਾ-ਵਾਈਡ ਲੈਂਸ ਤੇ 2-ਮੈਗਾਪਿਕਸਲ ਦਾ ਮੈਕਰੋ ਸੈਂਸਰ ਨਾਲ ਜੋੜਿਆ ਜਾ ਸਕਦਾ ਹੈ।
5800mAh ਦੀ ਬੈਟਰੀ
ਬੈਟਰੀ ਫੀਚਰਸ ਦੀ ਗੱਲ ਕਰੀਏ ਤਾਂ ਇਸ ਚ 5800mAh ਦੀ ਬੈਟਰੀ ਮਿਲ ਸਕਦੀ ਹੈ, ਜਿਸ ਚ 35W ਫਾਸਟ ਚਾਰਜਿੰਗ ਸਪੋਰਟ ਮਿਲ ਸਕਦੀ ਹੈ।
ਵੱਡੀ ਸਟੋਰੇਜ ਅਤੇ ਰੈਮ
ਸਟੋਰੇਜ ਤੇ ਰੈਮ ਦੀ ਗੱਲ ਕਰੀਏ ਤਾਂ ਤੁਸੀਂ ਡਿਵਾਈਸ ਚ 8GB RAM+256GB ਅਤੇ 12GB RAM+256GB ਸਟੋਰੇਜ ਵਿਕਲਪ ਪ੍ਰਾਪਤ ਕਰ ਸਕਦੇ ਹੋ।
View More Web Stories