Poco C61: 7000 ਰੁਪਏ ਤੋਂ ਘੱਟ ਕੀਮਤ ਵਿੱਚ ਖਰੀਦੋ ਫ਼ੋਨ
5000 mAh ਦੀ ਬੈਟਰੀ
Poco ਨੇ ਐਂਟਰੀ ਲੈਵਲ Poco C61 ਫੋਨ ਲਾਂਚ ਕੀਤਾ ਹੈ। ਇਹ ਫੋਨ ਫਲਿੱਪਕਾਰਟ ਤੇ ਵਿਕਰੀ ਲਈ ਉਪਲਬਧ ਹੋ ਗਿਆ ਹੈ। ਇਸ ਵਿੱਚ 6.71 ਇੰਚ ਦੀ LCD ਡਿਸਪਲੇਅ ਅਤੇ ਪਾਵਰ ਲਈ 5000 mAh ਦੀ ਬੈਟਰੀ ਹੈ। ਪਰਫਾਰਮੈਂਸ ਲਈ ਮੀਡੀਆਟੇਕ ਚਿੱਪਸੈੱਟ ਦਿੱਤਾ ਗਿਆ ਹੈ।
ਤਿੰਨ ਰੰਗ ਵਿਕਲਪ
ਫੋਨ ਤਿੰਨ ਰੰਗਾਂ ਦੇ ਵਿਕਲਪਾਂ ਵਿੱਚ ਪੇਸ਼ ਕੀਤਾ ਗਿਆ ਹੈ: Mystical Green, Ethereal Blue ਅਤੇ Diamond Dust Back। ਇਸ ਨੂੰ ਦੋ ਸਟੋਰੇਜ ਵੇਰੀਐਂਟ 6GB 64GB ਅਤੇ 6GB 128GB ਚ ਲਿਆ ਜਾ ਸਕਦਾ ਹੈ। ਇਨ੍ਹਾਂ ਦੀ ਕੀਮਤ ਕ੍ਰਮਵਾਰ 6,999 ਰੁਪਏ ਅਤੇ 7,999 ਰੁਪਏ ਹੈ।
ਵਾਧੂ ਛੋਟ
ਇਸ ਤੇ 2000 ਰੁਪਏ ਦਾ ਵਾਧੂ ਡਿਸਕਾਊਂਟ ਵੀ ਮਿਲ ਰਿਹਾ ਹੈ। ਫੋਨ ਨੂੰ ਫਲਿੱਪਕਾਰਟ ਤੋਂ ਖਰੀਦਿਆ ਜਾ ਸਕਦਾ ਹੈ। ਫਲਿੱਪਕਾਰਟ ਐਕਸਿਸ ਬੈਂਕ ਕਾਰਡ ਰਾਹੀਂ ਭੁਗਤਾਨ ਕਰਨ ਤੇ 5 ਫੀਸਦੀ ਕੈਸ਼ਬੈਕ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ।
ਡਿਸਪਲੇ
ਇਸ ਵਿੱਚ 720x1650 ਪਿਕਸਲ ਰੈਜ਼ੋਲਿਊਸ਼ਨ ਅਤੇ 90Hz ਰਿਫਰੈਸ਼ ਰੇਟ ਦੇ ਨਾਲ 6.71 ਇੰਚ ਦੀ LCD ਡਿਸਪਲੇਅ ਹੈ। ਇਸ ਦਾ ਸਕਰੀਨ ਟੂ ਬਾਡੀ ਰੇਸ਼ੋ 89.5% ਹੈ। ਇਸਦੀ ਸਿਖਰ ਦੀ ਚਮਕ 500 nits ਹੈ।
ਪਰਫਾਰਮੈਂਸ
ਪਰਫਾਰਮੈਂਸ ਲਈ ਇਸ ਚ Octacore MediaTek G36 ਪ੍ਰੋਸੈਸਰ ਹੈ। ਇਸ ਨੂੰ 6 ਜੀਬੀ ਰੈਮ ਨਾਲ ਜੋੜਿਆ ਗਿਆ ਹੈ। ਇਸ ਤੋਂ ਇਲਾਵਾ ਮਾਈਕ੍ਰੋਐੱਸਡੀ ਕਾਰਡ ਰਾਹੀਂ ਸਟੋਰੇਜ ਨੂੰ ਵੀ ਵਧਾਇਆ ਜਾ ਸਕਦਾ ਹੈ।
ਉਪਰੇਟਿੰਗ ਸਿਸਟਮ
Poco ਦਾ ਸਸਤਾ ਫੋਨ ਐਂਡ੍ਰਾਇਡ 14 OS ਤੇ ਚੱਲਦਾ ਹੈ। ਇਸ ਚ ਡਿਊਲ ਸਿਮ ਸਲਾਟ ਹੈ।
ਕੈਮਰਾ-ਬੈਟਰੀ
ਇਸ ਚ 8 ਮੈਗਾਪਿਕਸਲ ਦਾ ਸੈਂਸਰ ਅਤੇ ਬੈਕ ਪੈਨਲ ਤੇ 5 ਮੈਗਾਪਿਕਸਲ ਦਾ ਸੈਲਫੀ ਸੈਂਸਰ ਹੈ। ਪਾਵਰ ਲਈ, ਫ਼ੋਨ ਵਿੱਚ 5000mAh ਦੀ ਬੈਟਰੀ ਅਤੇ ਸਾਈਡ ਮਾਊਂਟਡ ਫਿੰਗਰਪ੍ਰਿੰਟ ਸੈਂਸਰ ਹੈ।
View More Web Stories