ਬੋਟ ਲੈ ਕੇ ਆਈ ਨਵੀਂ ਸਮਾਰਟਵਾਚ Enigma Z20
Enigma ਪ੍ਰੀਮੀਅਮ ਸਮਾਰਟਵਾਚ
ਸਮਾਰਟਵਾਚ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਬੋਟ ਨੇ Enigma ਸੀਰੀਜ਼ ਦੇ ਤਹਿਤ ਪ੍ਰੀਮੀਅਮ ਸਮਾਰਟਵਾਚ ਲਾਂਚ ਕੀਤੀ ਹੈ।
ਕਈ ਰੰਗਾਂ ਵਿੱਚ ਉਪਲਬਧ
ਸਮਾਰਟਵਾਚ ਨੂੰ ਜੈਟ ਬਲੈਕ ਕਲਰ ਆਪਸ਼ਨ ਨਾਲ ਲਾਂਚ ਕੀਤਾ ਗਿਆ ਹੈ। ਬ੍ਰਾਊਨ ਲੈਦਰ ਅਤੇ ਮੈਟਲ ਬਲੈਕ ਕਲਰ ਵੀ ਇਸ ਚ ਮੌਜੂਦ ਹਨ।
3,299 ਰੁਪਏ ਕੀਮਤ
ਸਮਾਰਟਵਾਚ ਨੂੰ ਅਮੇਜ਼ਨ ਤੇ ਉਪਲੱਬਧ ਕਰਾਇਆ ਗਿਆ ਹੈ। ਇਸਦੀ ਕੀਮਤ 3299 ਰੁਪਏ ਹੈ। ਬ੍ਰਾਊਨ ਲੈਦਰ ਤੇ ਮੈਟਲ ਬਲੈਕ ਲਈ 3499 ਰੁਪਏ ਦੇਣੇ ਹੋਣਗੇ।
ਮੈਟਲ ਯੂਨੀਬਾਡੀ
ਸਮਾਰਟਵਾਚ ਵਿੱਚ ਮੈਟਲ ਯੂਨੀਬਾਡੀ ਦੇ ਨਾਲ ਸਰਕੂਲਰ ਡਿਜ਼ਾਈਨ ਡਿਸਪਲੇ ਹੈ। ਪਾਣੀ ਤੇ ਧੂੜ ਪ੍ਰਤੀ ਰੋਧਕ ਬਣਾਉਣ ਲਈ IP68 ਦੀ ਸਟੈਂਡਰਡ ਰੇਟਿੰਗ ਦਿੱਤੀ ਗਈ ਹੈ।
1.51 ਇੰਚ ਦੀ LCD ਡਿਸਪਲੇ
ਸਮਾਰਟਵਾਚ ਵਿੱਚ 1.51 ਇੰਚ ਦੀ LCD ਡਿਸਪਲੇ ਹੈ, ਜੋ 600 nits ਦੀ ਉੱਚੀ ਚਮਕ ਨਾਲ ਕੰਮ ਕਰਦੀ ਹੈ। ਇਸ ਵਿੱਚ ਕਸਟਮਾਈਜੇਬਲ ਵਾਚ ਫੇਸ ਉਪਲਬਧ ਹਨ।
100 ਸਪੋਰਟ ਮੋਡ
ਹਾਰਟ ਰੇਟ ਮਾਨੀਟਰ, SpO2 ਸੈਂਸਰ ਅਤੇ ਸਲੀਪ ਟ੍ਰੈਕਰ ਹੈ। ਇਸ ਚ 100 ਤੋਂ ਜ਼ਿਆਦਾ ਸਪੋਰਟ ਮੋਡ ਦਿੱਤੇ ਗਏ ਹਨ। ਸਮਾਰਟਵਾਚ ਯੂਜ਼ਰਸ ਨੂੰ ਅਪਡੇਟ ਰੱਖਣ ਦਾ ਕੰਮ ਕਰਦੀ ਹੈ।
ਮਿਊਜ਼ਿਕ ਕੰਟਰੋਲ ਫੀਚਰ
ਸਮਾਰਟਵਾਚ ਵਿੱਚ ਕੈਮਰਾ ਅਤੇ ਮਿਊਜ਼ਿਕ ਕੰਟਰੋਲ ਫੀਚਰ ਹੈ। ਇਸ ਚ Find my device ਦੀ ਸੁਵਿਧਾ ਵੀ ਦਿੱਤੀ ਗਈ ਹੈ।
5 ਦਿਨਾਂ ਤੱਕ ਵਰਤੋਂ
ਕੰਪਨੀ ਨੇ ਦਾਅਵਾ ਕੀਤਾ ਹੈ ਕਿ ਸਮਾਰਟਵਾਚ ਨੂੰ ਇੱਕ ਵਾਰ ਚਾਰਜ ਕਰਨ ਤੇ ਸਾਧਾਰਨ ਵਰਤੋਂ ਤੇ 5 ਦਿਨਾਂ ਤੱਕ ਵਰਤਿਆ ਜਾ ਸਕਦਾ ਹੈ।
View More Web Stories