Nokia G42 5G ਦਾ 4GB ਰੈਮ ਵਰਜ਼ਨ ਲਾਂਚ
ਨਵਾਂ ਵੇਰੀਐਂਟ ਲਾਂਚ
ਨੋਕੀਆ ਨੇ ਭਾਰਤ ਚ ਸਮਾਰਟਫੋਨ ਦਾ ਨਵਾਂ ਵੇਰੀਐਂਟ ਲਾਂਚ ਕੀਤਾ ਹੈ। ਕੰਪਨੀ ਨੇ Nokia G42 5G ਦਾ 4GB ਰੈਮ ਵਰਜ਼ਨ ਭਾਰਤ ਚ ਲਾਂਚ ਕਰ ਦਿੱਤਾ ਹੈ।
ਕੁਆਲਕਾਮ ਸਨੈਪਡ੍ਰੈਗਨ
ਫੋਨ ਚ ਕੁਆਲਕਾਮ ਸਨੈਪਡ੍ਰੈਗਨ 480+ ਚਿੱਪਸੈੱਟ, 4GB ਰੈਮ, 2GB ਵਰਚੁਅਲ ਰੈਮ ਸਪੋਰਟ ਅਤੇ 5000mAh ਬੈਟਰੀ ਹੈ। ਇਹ ਫੋਨ 8 ਮਾਰਚ ਤੋਂ ਉਪਲਬਧ ਕਰਵਾਇਆ ਜਾਵੇਗਾ।
ਕੀਮਤ
Nokia G42 5G ਦੇ ਨਵੇਂ 4GB ਰੈਮ ਵੇਰੀਐਂਟ ਦੀ ਕੀਮਤ 9,999 ਰੁਪਏ ਰੱਖੀ ਗਈ ਹੈ। ਸਮਾਰਟਫੋਨ ਨੂੰ ਸੋ ਗ੍ਰੇ, ਸੋ ਪਰਪਲ ਅਤੇ ਸੋ ਪਿੰਕ ਕਲਰ ਆਪਸ਼ਨ ਚ ਖਰੀਦਿਆ ਜਾ ਸਕਦਾ ਹੈ। ਇਹ ਸਮਾਰਟਫੋਨ 8 ਮਾਰਚ ਤੋਂ HMD.com ਅਤੇ Amazon.in ਤੇ ਆਨਲਾਈਨ ਉਪਲਬਧ ਕਰਵਾਇਆ ਜਾਵੇਗਾ।
ਡਿਸਪਲੇ
ਨੋਕੀਆ G42 5G ਵਿੱਚ ਇੱਕ 6.56-ਇੰਚ HD+ ਡਿਸਪਲੇਅ ਹੈ, ਜਿਸਦਾ ਰੈਜ਼ੋਲਿਊਸ਼ਨ 720x1612 ਪਿਕਸਲ, ਰਿਫ੍ਰੈਸ਼ ਰੇਟ 90Hz ਅਤੇ ਕਾਰਨਿੰਗ ਗੋਰਿਲਾ ਗਲਾਸ 3 ਸੁਰੱਖਿਆ ਹੈ।
ਪ੍ਰੋਸੈਸਰ
ਨੋਕੀਆ G42 5G ਇੱਕ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 480+ ਚਿੱਪਸੈੱਟ ਦੁਆਰਾ ਸੰਚਾਲਿਤ ਹੈ, 4GB ਰੈਮ ਦੇ ਨਾਲ 2GB ਵਰਚੁਅਲ ਰੈਮ ਸਪੋਰਟ ਅਤੇ 128GB ਆਨਬੋਰਡ ਸਟੋਰੇਜ ਨਾਲ ਜੋੜਿਆ ਗਿਆ ਹੈ।
ਕੈਮਰਾ
Nokia G42 5G ਤੇ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ ਚ 50MP ਪ੍ਰਾਇਮਰੀ ਕੈਮਰਾ, 2MP ਡੈਪਥ ਸੈਂਸਰ ਅਤੇ 2MP ਮੈਕਰੋ ਲੈਂਸ ਸ਼ਾਮਲ ਹਨ। ਸੈਲਫੀ ਲਈ ਇਸ ਡਿਵਾਈਸ ਵਿੱਚ ਇੱਕ 8MP ਫਰੰਟ-ਫੇਸਿੰਗ ਕੈਮਰਾ ਹੈ।
ਬੈਟਰੀ
ਇਸ ਫੋਨ ਚ 20W ਫਾਸਟ ਚਾਰਜਿੰਗ ਸਪੋਰਟ ਦੇ ਨਾਲ 5000mAh ਦੀ ਵੱਡੀ ਬੈਟਰੀ ਹੈ।
View More Web Stories