ਜਾਣੋਂ ਡਰੈਗਨ ਫਰੂਟ ਦੇ ਫਾਇਦੇ


2023/11/16 15:07:29 IST

ਸਵਾਦਿਸ਼ਟ ਤੇ ਫਾਇਦੇਮੰਦ

    ਡਰੈਗਨ ਫਰੂਟ ਜਿੰਨਾ ਸਵਾਦਿਸ਼ਟ ਹੁੰਦਾ ਹੈ, ਓਨਾ ਹੀ ਸਰੀਰ ਲਈ ਵੀ ਫਾਇਦੇਮੰਦ ਵੀ ਹੁੰਦਾ ਹੈ। ਇਸਦੀ ਬਾਹਰੀ ਪਰਤ ਲਾਲ ਹੁੰਦੀ ਹੈ ਅਤੇ ਅੰਦਰੋਂ ਚਿੱਟਾ ਜਾਂ ਗੁਲਾਬੀ ਹੁੰਦਾ ਹੈ।

ਪੋਸ਼ਕ ਤੱਤਾਂ ਨਾਲ ਭਰਪੂਰ

    ਵਿਟਾਮਿਨ, ਖਣਿਜ, ਪ੍ਰੋਟੀਨ, ਫਾਈਬਰ, ਕੈਰੋਟੀਨ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਪੋਸ਼ਕ ਤੱਤ ਹੁੰਦੇ ਹਨ, ਜੋ ਸਾਡੇ ਸਰੀਰ ਦੇ ਵੱਖ-ਵੱਖ ਕਾਰਜਾਂ ਵਿੱਚ ਮਦਦ ਕਰਦੇ ਹਨ।

ਐਂਟੀਆਕਸੀਡੈਂਟ ਗੁਣ

    ਇਹ ਫਲ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਜੋ ਸਰੀਰ ਵਿੱਚ ਫਰੀ ਰੈਡੀਕਲਸ ਨੂੰ ਨਸ਼ਟ ਕਰਦੇ ਹਨ।

ਪਾਚਨ ਵਿਚ ਮਦਦ

    ਡ੍ਰੈਗਨ ਫਰੂਟ ਵਿੱਚ ਖੁਰਾਕੀ ਫਾਈਬਰ ਹੁੰਦਾ ਹੈ ਜੋ ਪਾਚਨ ਵਿੱਚ ਮਦਦ ਕਰਦਾ ਹੈ ਅਤੇ ਕਬਜ਼ ਤੋਂ ਰਾਹਤ ਦਿੰਦਾ ਹੈ।

ਸ਼ੂਗਰ ਕਰੇ ਕੰਟਰੋਲ

    ਕੁਝ ਅਧਿਐਨਾਂ ਵਿੱਚ ਪਾਇਆ ਗਿਆ ਹੈ ਕਿ ਡਰੈਗਨ ਫਲ ਸ਼ੂਗਰ ਦੇ ਪ੍ਰਭਾਵਾਂ ਨੂੰ ਕੰਟਰੋਲ ਕਰ ਸਕਦਾ ਹੈ।

ਦਿਲ ਲਈ ਫਾਇਦੇਮੰਦ

    ਇਸ ਵਿਚ ਓਮੇਗਾ-3 ਅਤੇ ਓਮੇਗਾ-9 ਫੈਟੀ ਐਸਿਡ ਹੁੰਦੇ ਹਨ ਜੋ ਦਿਲ ਦੀ ਸਿਹਤ ਲਈ ਚੰਗੇ ਹੁੰਦੇ ਹਨ।

ਅਨੀਮੀਆ ਕਰੇ ਦੂਰ

    ਇਸ ਤੋਂ ਆਇਰਨ ਪ੍ਰਾਪਤ ਹੁੰਦਾ ਹੈ, ਜੋ ਖੂਨ ਦੇ ਨਿਰਮਾਣ ਵਿਚ ਮਹੱਤਵਪੂਰਨ ਹੁੰਦਾ ਹੈ ਤੇ ਅਨੀਮੀਆ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ।

ਹੱਡੀਆਂ ਕਰੇ ਮਜ਼ਬੂਤ

    ਇਸ ਵਿੱਚ ਮੌਜੂਦ ਕੈਲਸ਼ੀਅਮ ਅਤੇ ਫਾਸਫੋਰਸ ਹੱਡੀਆਂ ਨੂੰ ਮਜ਼ਬੂਤ ​​ਬਣਾਉਂਦਾ ਹੈ।

View More Web Stories