ਘਰੇਲੂ ਨੁਸਖਿਆਂ ਨਾਲ ਕਰੋ ਟਾਂਸਿਲ ਦਾ ਇਲਾਜ


2023/11/25 16:10:19 IST

ਲੱਛਣ

    ਟਾਂਸਿਲਾਂ ਵਿਚ ਸੋਜ਼ ਹੋਣ ਨਾਲ ਬਹੁਤ ਪੀੜ ਹੁੰਦੀ ਹੈ। ਆਮਤੌਰ ਤੇ ਖੰਘ ਲੱਗ ਜਾਂਦੀ ਹੈ। ਗਲੇ ਦੇ ਅੰਦਰਲੇ ਹਿੱਸੇ ਵਿਚ ਤੇਜ਼ ਖ਼ਾਰਸ਼ ਹੁੰਦੀ ਹੈ। ਬੁਖਾਰ ਵੀ ਹੋ ਸਕਦਾ ਹੈ।

ਪਾਈਨਐਪਲ

    ਪਾਈਨਐਪਲ ਦਾ ਰਸ ਪੀਣ ਨਾਲ ਟਾਂਸਿਲਾਂ ਦੀ ਸੋਜ਼ ਦੂਰ ਹੁੰਦੀ ਹੈ ਅਤੇ ਗਲੇ ਨੂੰ ਛੇਤੀ ਆਰਾਮ ਵੀ ਮਿਲਦਾ ਹੈ।

ਸ਼ਹਿਤੂਤ

    ਸ਼ਹਿਤੂਤ ਦੀਆਂ ਪੱਤੀਆਂ, ਅਰੰਡੀ ਅਤੇ ਨਿਰਗੁੰਡੀ ਤਿੰਨਾਂ ਨੂੰ 10-10 ਗ੍ਰਾਮ ਲੈ ਕੇ 400 ਗ੍ਰਾਮ ਪਾਣੀ ਵਿਚ ਉਬਾਲ ਕੇ ਉਸਦੀ ਭਾਫ਼ ਲੈਣ ਨਾਲ ਟਾਂਸਿਲ ਠੀਕ ਹੁੰਦਾ ਹੈ।

ਲੋਬੀਆ

    ਲੋਬੀਆ 100 ਗ੍ਰਾਮ ਪਾਣੀ ਵਿਚ ਉਬਾਲ ਕੇ ਥੋੜ੍ਹਾ ਗਰਮ ਪੀਣ ਨਾਲ ਟਾਂਸਿਲਾਂ ਵਿਚ ਬਹੁਤ ਲਾਭ ਹੁੰਦਾ ਹੈ। ਪੀੜ ਅਤੇ ਸੋਜ਼ ਠੀਕ ਹੁੰਦੀ ਹੈ।

ਅੱਕ

    ਅੱਕ ਦੇ 10 ਗ੍ਰਾਮ ਦੁੱਧ ਵਿਚ 3 ਗ੍ਰਾਮ ਸੇਂਧਾ ਲੂਣ ਪੀਸ ਕੇ ਗਲੇ ਤੇ ਲੇਪ ਕਰਨ ਨਾਲ ਸੋਜ਼ ਵਿਚ ਮਿਲਦਾ ਹੈ।

ਚਮੇਲੀ

    ਚਮੇਲੀ ਦੇ 100 ਗ੍ਰਾਮ ਪੱਤੇ 300 ਗ੍ਰਾਮ ਪਾਣੀ ਵਿਚ ਉਬਾਲ ਕੇ ਗਰਾਰੇ ਕਰਨ ਨਾਲ ਟਾਂਸਿਲਾਂ ਦੀ ਪੀੜ ਦੂਰ ਹੁੰਦੀ ਹੈ।

ਕਾਲੀ ਜ਼ੀਰੀ

    ਗੇਰੂ 2 ਗ੍ਰਾਮ ਅਤੇ ਕਾਲੀ ਜ਼ੀਰੀ 3 ਗ੍ਰਾਮ ਦੋਵੇਂ ਪਾਣੀ ਨਾਲ ਪੀਹ ਕੇ ਗਲੇ ਤੇ ਲੇਪ ਕਰਨ ਨਾਲ ਸੋਜ਼ ਅਤੇ ਪੀੜ ਠੀਕ ਹੁੰਦੀ ਹੈ।

ਮਸਰ

    ਮਸਰਾਂ ਦੀ ਦਾਲ 100 ਗ੍ਰਾਮ ਪਾਣੀ ਵਿਚ ਉਬਾਲ ਕੇ ਪੀਸ ਲਵੋ। ਇਸ ਦਾ ਗਲੇ ਤੇ ਲੇਪ ਕਰਨ ਅਤੇ ਹਲਕਾ-ਹਲਕਾ ਸੇਕ ਕਰਨ ਨਾਲ ਸੋਜ਼ ਠੀਕ ਹੁੰਦੀ ਹੈ।

View More Web Stories