ਮਟਰ ਦੇ ਇਹ ਫਾਇਦੇ ਜਾਣ ਕੇ ਹੋ ਜਾਉਗੇ ਹੈਰਾਨ


2023/12/02 10:38:51 IST

ਭਾਰ ਘਟਾਉਣ ਵਿੱਚ ਮਦਦਗਾਰ

    ਮਟਰ ਖਾਣ ਦੇ ਫਾਇਦਿਆਂ ਵਿੱਚ ਭਾਰ ਘਟਾਉਣਾ ਵੀ ਸ਼ਾਮਲ ਹੈ। ਇਸ ਚ ਫਾਈਬਰ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਇਸ ਤੋਂ ਇਲਾਵਾ ਇਸ ਵਿਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ।

ਕੈਂਸਰ 'ਚ ਫਾਇਦੇਮੰਦ

    ਮਟਰ ਚ ਐਂਟੀਆਕਸੀਡੈਂਟ ਦੇ ਨਾਲ-ਨਾਲ ਕਈ ਪੌਸ਼ਟਿਕ ਤੱਤ ਹੁੰਦੇ ਹਨ, ਜਿਨ੍ਹਾਂ ਚ ਕੈਂਸਰ ਤੋਂ ਬਚਾਅ ਦੇ ਗੁਣ ਹੁੰਦੇ ਹਨ।

ਪ੍ਰਤੀਰੋਧ ਸਮਰੱਥਾ

    ਮਟਰ ਖਾਣ ਦੇ ਫਾਇਦਿਆਂ ਵਿੱਚ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਦਾ ਵਿਕਾਸ ਵੀ ਸ਼ਾਮਲ ਹੈ। ਮਟਰਾਂ ਵਿੱਚ ਮੈਗਨੀਸ਼ੀਅਮ ਭਰਪੂਰ ਮਾਤਰਾ ਵਿੱਚ ਮੌਜੂਦ ਹੁੰਦਾ ਹੈ।

ਦਿਲ ਦੀ ਕਰੇ ਸੰਭਾਲ

    ਮਟਰ ਚ ਕਈ ਖਾਸ ਤੱਤ ਪਾਏ ਜਾਂਦੇ ਹਨ, ਜੋ ਦਿਲ ਨਾਲ ਜੁੜੀਆਂ ਬੀਮਾਰੀਆਂ ਨੂੰ ਦੂਰ ਕਰਨ ਚ ਸਮਰੱਥ ਹੁੰਦੇ ਹਨ। ਇਨ੍ਹਾਂ ਵਿਚ ਖੂਨ ਨੂੰ ਸ਼ੁੱਧ ਕਰਨ ਦਾ ਅਦਭੁਤ ਗੁਣ ਵੀ ਹੁੰਦਾ ਹੈ।

ਗਠੀਆ ਵਿੱਚ ਲਾਭਦਾਇਕ

    ਹਰੇ ਮਟਰ ਦੇ ਫਾਇਦਿਆਂ ਵਿੱਚ ਗਠੀਆ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ। ਇਸ ਵਿੱਚ ਸੇਲੇਨਿਅਮ ਨਾਮ ਦਾ ਇੱਕ ਵਿਸ਼ੇਸ਼ ਤੱਤ ਪਾਇਆ ਜਾਂਦਾ ਹੈ।

ਕੋਲੈਸਟ੍ਰੋਲ ਵਿਰੋਧੀ

    ਮਟਰਾਂ ਵਿਚ ਕੁਝ ਤੱਤ ਪਾਏ ਜਾਂਦੇ ਹਨ ਜਿਨ੍ਹਾਂ ਵਿਚ ਐਂਟੀ-ਹਾਈਪਰਕੋਲੇਸਟ੍ਰੋਲ (ਐਂਟੀ-ਕੋਲੇਸਟ੍ਰੋਲ) ਗੁਣ ਹੁੰਦੇ ਹਨ।

ਸ਼ੂਗਰ

    ਐਂਟੀਆਕਸੀਡੈਂਟ ਗੁਣਾਂ ਦੇ ਨਾਲ, ਮਟਰਾਂ ਵਿੱਚ ਐਂਟੀ-ਹਾਈਪਰਗਲਾਈਸੈਮਿਕ (ਬਲੱਡ ਸ਼ੂਗਰ ਕੰਟਰੋਲ) ਪ੍ਰਭਾਵ ਵੀ ਹੁੰਦੇ ਹਨ।

ਹੱਡੀਆਂ ਲਈ ਲਾਭਦਾਇਕ

    ਕੈਲਸ਼ੀਅਮ, ਮੈਗਨੀਸ਼ੀਅਮ, ਜ਼ਿੰਕ ਦੇ ਨਾਲ-ਨਾਲ ਮਟਰ ਚ ਵਿਟਾਮਿਨ ਸੀ ਅਤੇ ਵਿਟਾਮਿਨ ਕੇ ਭਰਪੂਰ ਮਾਤਰਾ ਚ ਪਾਇਆ ਜਾਂਦਾ ਹੈ।ਇਹ ਸਾਰੇ ਪੋਸ਼ਕ ਤੱਤ ਹੱਡੀਆਂ ਦੀ ਬਿਹਤਰ ਸਿਹਤ ਲਈ ਬਹੁਤ ਜ਼ਰੂਰੀ ਹਨ।

View More Web Stories