ਟਾਈਗਰ ਨਟ ਦੇ ਫਾਇਦੇ ਜਾਣ ਹੋ ਜਾਵੋਗੇ ਹੈਰਾਨ


2024/01/28 17:34:29 IST

ਡਰਾਈ ਫਰੂਟ

    ਡਰਾਈ ਫਰੂਟ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਤੁਸੀਂ ਕਈ ਤਰ੍ਹਾਂ ਦੇ ਡਰਾਈ ਫਰੂਟਸ ਬਾਰੇ ਸੁਣਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਟਾਈਗਰ ਨਟ ਬਾਰੇ ਦੱਸਣ ਜਾ ਰਹੇ ਹਾਂ।

ਕੀ ਹੈ ਟਾਈਗਰ ਨਟ

    ਟਾਈਗਰ ਨਟ ਨੂੰ ਅਰਥ ਆਲਮੰਡ, ਚੂਫਾ ਨਟ ਜਾਂ ਅਰਥ ਨਟ ਵੀ ਕਿਹਾ ਜਾਂਦਾ ਹੈ। ਇਸ ਦਾ ਸਵਾਦ ਬਦਾਮ ਵਰਗਾ ਨਹੀਂ ਹੁੰਦਾ। ਇਸ ਦਾ ਸਵਾਦ ਥੋੜ੍ਹਾ ਨਾਰੀਅਲ ਵਰਗਾ ਹੁੰਦਾ ਹੈ। ਖਣਿਜਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਕੈਲਸ਼ੀਅਮ, ਕਾਪਰ, ਆਇਰਨ, ਮੈਗਨੀਸ਼ੀਅਮ, ਫਾਸਫੋਰਸ, ਪੋਟਾਸ਼ੀਅਮ ਅਤੇ ਜ਼ਿੰਕ ਵਰਗੇ ਪੋਸ਼ਕ ਤੱਤ ਹੁੰਦੇ ਹਨ।

ਦਿਲ ਨਾਲ ਜੁੜੀਆਂ ਬਿਮਾਰੀਆਂ

    ਟਾਈਗਰ ਨਟ ਤੁਹਾਨੂੰ ਦਿਲ ਨਾਲ ਜੁੜੀਆਂ ਬੀਮਾਰੀਆਂ ਤੋਂ ਦੂਰ ਰੱਖਦਾ ਹੈ। ਇਸ ਚ ਮੌਜੂਦ ਮਿਨਰਲਸ ਅਤੇ ਫਾਈਬਰ ਤੁਹਾਡੇ ਦਿਲ ਨੂੰ ਸਿਹਤਮੰਦ ਰੱਖਦੇ ਹਨ।

ਕਬਜ਼

    ਇਸ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਹੁੰਦਾ ਹੈ ਜੋ ਤੁਹਾਡੇ ਪਾਚਨ ਤੰਤਰ ਨੂੰ ਵਧੀਆ ਰੱਖਦਾ ਹੈ।

ਬਲੱਡ ਸ਼ੂਗਰ

    ਟਾਈਗਰ ਨਟ ਚ ਮੌਜੂਦ ਫਾਈਬਰ ਅਤੇ ਐਂਟੀਆਕਸੀਡੈਂਟ ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ ਕਰਦੇ ਹਨ।

ਹੱਡੀਆਂ ਕਰੇ ਮਜ਼ਬੂਤ

    ਇਸ ਵਿੱਚ ਕੈਲਸ਼ੀਅਮ ਦੀ ਜ਼ਿਆਦਾ ਮਾਤਰਾ ਹੁੰਦੀ ਹੈ ਜੋ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਨ ਲਈ ਕਾਫੀ ਹੁੰਦਾ ਹੈ।

ਇਸ ਤਰ੍ਹਾਂ ਵਰਤੋ

    ਟਾਈਗਰ ਨਟ ਦੀ ਵਰਤੋਂ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਇਹ ਨੂੰ ਚਾਕਲੇਟ ਜਾਂ ਹੋਰ ਬੇਕਰੀ ਉਤਪਾਦਾਂ ਵਿੱਚ ਵਰਤਿਆ ਜਾਂਦਾ ਹੈ। ਇੱਥੋਂ ਤੱਕ ਕਿ ਟਾਈਗਰ ਨਟ ਆਟਾ ਵੀ ਹੈ ਜਿਸ ਤੋਂ ਕਈ ਤਰ੍ਹਾਂ ਦੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਹਨ।

View More Web Stories