ਮੋਬਾਈਲ ਬੱਚਿਆ ਲਈ ਕਿਉ ਹੈ ਖ਼ਤਰਨਾਕ, ਕੀ ਕਰਨ ਮਾਪੇ


2023/11/30 20:17:49 IST

ਅੱਖਾਂ ਨੂੰ ਨੁਕਸਾਨ

    ਅੰਕੜਿਆਂ ਮੁਤਾਬਕ 12 ਤੋਂ 18 ਮਹੀਨੇ ਦੇ ਬੱਚਿਆਂ ਵਿੱਚ ਸਮਾਰਟਫ਼ੋਨ ਦੀ ਵਰਤੋਂ ਵਿੱਚ ਵਾਧਾ ਦੇਖਿਆ ਗਿਆ ਹੈ। ਇਹ ਸਕਰੀਨ ਨੂੰ ਅੱਖਾਂ ਦੇ ਨੇੜੇ ਲੈ ਜਾਂਦੇ ਹਨ ਅਤੇ ਅੱਖਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ।

ਕੰਪਿਊਟਰ ਵਿਜ਼ਨ ਸਿੰਡਰੋਮ

    ਬੱਚੇ ਸਮਾਰਟਫੋਨ ਦੀ ਵਰਤੋਂ ਕਰਦੇ ਸਮੇਂ ਪਲਕਾਂ ਨੂੰ ਘੱਟ ਝਪਕਾਉਂਦੇ ਹਨ। ਇਸ ਨੂੰ ਕੰਪਿਊਟਰ ਵਿਜ਼ਨ ਸਿੰਡਰੋਮ ਕਿਹਾ ਜਾਂਦਾ ਹੈ।

ਸ਼ਖ਼ਸੀਅਤ ਦਾ ਵਿਕਾਸ ਨਹੀਂ ਹੁੰਦਾ

    ਛੋਟੀ ਉਮਰ ਵਿੱਚ ਹੀ ਸਮਾਰਟਫ਼ੋਨ ਦੀ ਲਤ ਲੱਗਣ ਕਾਰਨ ਬੱਚੇ ਸਮਾਜਿਕ ਤੌਰ ’ਤੇ ਵਿਕਸਤ ਨਹੀਂ ਹੋ ਪਾਉਂਦੇ। ਖੇਡਣ ਲਈ ਬਾਹਰ ਨਾ ਜਾਣ ਕਾਰਨ ਉਨ੍ਹਾਂ ਦੀ ਸ਼ਖ਼ਸੀਅਤ ਦਾ ਵਿਕਾਸ ਨਹੀਂ ਹੁੰਦਾ।

ਮਾਨਸਿਕ ਵਿਕਾਸ ਤੇ ਅਸਰ

    ਅਜਿਹੇ ਮਾਮਲੇ ਮਨੋਵਿਗਿਆਨੀ ਡਾਕਟਰਾਂ ਕੋਲ ਵੀ ਆਉਂਦੇ ਹਨ ਜਿਸ ਵਿੱਚ ਬੱਚੇ ਆਪਣੇ ਮਨਪਸੰਦ ਕਾਰਟੂਨ ਕਿਰਦਾਰਾਂ ਵਾਂਗ ਕੰਮ ਕਰਨ ਲੱਗ ਪੈਂਦੇ ਹਨ। ਇਸ ਕਾਰਨ ਉਨ੍ਹਾਂ ਦੇ ਮਾਨਸਿਕ ਵਿਕਾਸ ਵਿੱਚ ਰੁਕਾਵਟ ਆਉਂਦੀ ਹੈ।

ਹਿੰਸਾ ਚ ਵਾਧਾ

    ਬੱਚੇ ਜ਼ਿਆਦਾਤਰ ਗੇਮ ਖੇਡਣ ਲਈ ਮੋਬਾਈਲ ਫੋਨ ਦੀ ਵਰਤੋਂ ਕਰਦੇ ਹਨ। ਉਹ ਭਾਵਨਾਤਮਕ ਤੌਰ ਤੇ ਕਮਜ਼ੋਰ ਹੋ ਜਾਂਦੇ ਹਨ, ਇਸ ਲਈ ਹਿੰਸਕ ਖੇਡਾਂ ਬੱਚਿਆਂ ਵਿੱਚ ਹਮਲਾਵਰਤਾ ਨੂੰ ਵਧਾਵਾ ਦਿੰਦੀਆਂ ਹਨ।

ਮੋਟਾਪੇ ਦਾ ਖ਼ਤਰਾ

    ਬੱਚੇ ਅਕਸਰ ਫੋਨ ਤੇ ਗੇਮ ਖੇਡਦੇ ਹੋਏ ਜਾਂ ਕਾਰਟੂਨ ਦੇਖਦੇ ਹੋਏ ਖਾਂਦੇ ਹਨ। ਇਸ ਲਈ ਉਹ ਲੋੜ ਤੋਂ ਵੱਧ ਜਾਂ ਘੱਟ ਭੋਜਨ ਖਾਂਦੇ ਹਨ। ਲੰਬੇ ਸਮੇਂ ਤੱਕ ਅਜਿਹਾ ਕਰਨ ਨਾਲ ਮੋਟਾਪੇ ਦਾ ਖ਼ਤਰਾ ਵੱਧ ਜਾਂਦਾ ਹੈ।

ਚਿੜਚਿੜੇ ਸੁਭਾਅ

    ਫੋਨ ਦੀ ਜ਼ਿਆਦਾ ਵਰਤੋਂ ਕਾਰਨ ਉਹ ਬਾਹਰੀ ਦੁਨੀਆ ਨਾਲ ਸੰਪਰਕ ਕਰਨ ਤੋਂ ਝਿਜਕਦੇ ਹਨ। ਜਦੋਂ ਇਸ ਆਦਤ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤਾਂ ਉਹ ਚਿੜਚਿੜੇ, ਹਮਲਾਵਰ ਅਤੇ ਨਿਰਾਸ਼ ਹੋ ਜਾਂਦੇ ਹਨ।

ਮਾਪਿਆਂ ਲਈ ਰਾਏ

    ਜੇਕਰ ਮਾਂ ਨੇ ਮੋਬਾਈਲ ਜਾਂ ਹੋਰ ਕੋਈ ਚੀਜ਼ ਖਰੀਦਣ ਤੋਂ ਇਨਕਾਰ ਕੀਤਾ ਹੈ ਤਾਂ ਪਿਤਾ ਨੂੰ ਵੀ ਇਨਕਾਰ ਕਰਨਾ ਚਾਹੀਦਾ ਹੈ। ਨਹੀਂ ਤਾਂ ਬੱਚੇ ਜਾਣਦੇ ਹਨ ਕਿ ਉਹ ਕਿਸ ਤੋਂ ਇਜਾਜ਼ਤ ਲੈ ਸਕਦੇ ਹਨ।

ਸਮਾਂ ਨਿਸ਼ਚਿਤ ਕਰੋ

    ਜੇਕਰ ਇੰਟਰਨੈੱਟ ਤੇ ਕੋਈ ਚੰਗੀ ਅਤੇ ਜਾਣਕਾਰੀ ਭਰਪੂਰ ਚੀਜ਼ ਹੈ ਤਾਂ ਉਸ ਨੂੰ ਦਿਖਾਉਣ ਲਈ ਇੱਕ ਸਮਾਂ ਨਿਸ਼ਚਿਤ ਕਰੋ ਅਤੇ ਇਕੱਠੇ ਬੈਠ ਕੇ ਦੇਖੋ।

View More Web Stories