ਕਿਸ ਦਾ ਦਿਮਾਗ ਹੁੰਦਾ ਹੈ ਛੋਟਾ, ਆਦਮੀ ਜਾਂ ਔਰਤ?


2023/12/13 00:03:02 IST

ਮਨੁੱਖੀ ਦਿਮਾਗ

    ਆਓ ਜਾਣਦੇ ਹਾਂ ਕਿ ਮਰਦ ਅਤੇ ਔਰਤ ਚੋਂ ਕਿਸ ਦਾ ਦਿਮਾਗ ਵੱਡਾ ਹੁੰਦਾ ਹੈ ਅਤੇ ਇਸ ਦਾ ਬੁੱਧੀ ਤੇ ਕੀ ਅਸਰ ਪੈਂਦਾ ਹੈ।

ਦਿਮਾਗ ਦੀ ਤੁਲਨਾ

    ਕੈਮਬ੍ਰਿਜ ਅਤੇ ਆਕਸਫੋਰਡ ਯੂਨੀਵਰਸਿਟੀਆਂ ਦੇ ਮਾਹਿਰਾਂ ਨੇ ਔਰਤਾਂ ਅਤੇ ਮਰਦਾਂ ਦੇ ਦਿਮਾਗ ਦੇ ਆਕਾਰ ਦੀ ਤੁਲਨਾ ਕੀਤੀ ਹੈ।

ਕਿਸ ਦਾ ਦਿਮਾਗ ਵੱਡਾ

    ਅਧਿਐਨ ਦੇ ਅਨੁਸਾਰ, ਆਮ ਤੌਰ ਤੇ ਔਰਤਾਂ ਦਾ ਕੱਦ ਪੁਰਸ਼ਾਂ ਨਾਲੋਂ ਛੋਟਾ ਹੁੰਦਾ ਹੈ, ਇਸ ਲਈ ਔਰਤਾਂ ਦੇ ਦਿਮਾਗ ਦਾ ਆਕਾਰ ਵੀ ਛੋਟਾ ਹੁੰਦਾ ਹੈ।

ਮਰਦਾਂ ਦੇ ਦਿਮਾਗ ਭਾਰ

    ਇੱਕ ਔਸਤ ਬਾਲਗ ਮਰਦ ਦੇ ਦਿਮਾਗ ਦਾ ਭਾਰ ਲਗਭਗ 1370 ਗ੍ਰਾਮ ਹੁੰਦਾ ਹੈ।

ਔਰਤਾਂ ਦੇ ਦਿਮਾਗ ਭਾਰ

    ਜਦੋਂ ਕਿ ਔਰਤਾਂ ਦੇ ਦਿਮਾਗ ਦਾ ਔਸਤ ਭਾਰ 1200 ਗ੍ਰਾਮ ਹੁੰਦਾ ਹੈ।

ਉਮਰ ਦੇ ਨਾਲ ਮਰਦਾਂ ਦਾ ਦਿਮਾਗ

    ਵਧਦੀ ਉਮਰ ਦੇ ਨਾਲ, ਮਰਦਾਂ ਦੇ ਦਿਮਾਗ ਦਾ ਭਾਰ ਲਗਭਗ 2.7 ਗ੍ਰਾਮ ਸਾਲਾਨਾ ਘਟਦਾ ਹੈ।

ਉਮਰ ਦੇ ਨਾਲ ਔਰਤਾਂ ਦਾ ਦਿਮਾਗ

    ਇਸ ਦੇ ਨਾਲ ਹੀ ਔਰਤਾਂ ਦੇ ਦਿਮਾਗ ਦਾ ਭਾਰ 2.2 ਗ੍ਰਾਮ ਸਾਲਾਨਾ ਘੱਟ ਜਾਂਦਾ ਹੈ।

ਸਿਆਣਪ

    ਖੋਜ ਮੁਤਾਬਕ ਦਿਮਾਗ ਦੇ ਛੋਟੇ ਜਾਂ ਵੱਡੇ ਆਕਾਰ ਦਾ ਮਨੁੱਖੀ ਬੁੱਧੀ ਤੇ ਕੋਈ ਅਸਰ ਨਹੀਂ ਪੈਂਦਾ।

View More Web Stories