ਕਿਹੜਾ ਤੇਲ ਤੁਹਾਡੀ ਸਿਹਤ ਲਈ ਹੈ ਚੰਗਾ,ਆਓ ਜਾਣੀਏ


2024/01/21 15:22:37 IST

ਤਿਲ ਦਾ ਤੇਲ

    ਤਿਲ ਦਾ ਤੇਲ ਖਾਣ ਚ ਸੁਆਦ ਹੁੰਦਾ ਹੈ। ਤਿਲਾਂ ਦਾ ਤੇਲ ਕਈ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਪ੍ਰਦਾਨ ਕਰਦਾ ਹੈ। ਸ਼ੂਗਰ ਦੇ ਰੋਗੀਆਂ ਲਈ ਤਿਲਾਂ ਦਾ ਤੇਲ ਬਹੁਤ ਫਾਇਦੇਮੰਦ ਹੁੰਦਾ ਹੈ।

ਐਵੋਕਾਡੋ ਤੇਲ

    ਐਵੋਕਾਡੋ ਤੇਲ ਵਿਟਾਮਿਨਾਂ ਨਾਲ ਭਰਪੂਰ ਹੁੰਦਾ ਹੈ। ਇਹ ਤੇਲ ਜ਼ਿਆਦਾਤਰ ਦਵਾਈਆਂ ਅਤੇ ਭੋਜਨ ਲਈ ਵਰਤਿਆ ਜਾਂਦਾ ਹੈ। ਐਵੋਕਾਡੋ ਦਾ ਤੇਲ ਐਵੋਕਾਡੋ ਫਲ ਤੋਂ ਕੱਢਿਆ ਜਾਂਦਾ ਹੈ।

ਜੈਤੂਨ ਦਾ ਤੇਲ

    ਜੈਤੂਨ ਦੇ ਤੇਲ ਦੀ ਵਰਤੋਂ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਹਾਈ ਬੀਪੀ ਵਾਲੇ ਲੋਕਾਂ ਲਈ ਇਹ ਫਾਇਦੇਮੰਦ ਹੈ, ਕਿਉਂਕਿ ਇਹ ਸ਼ੂਗਰ ਲੈਵਲ ਨੂੰ ਘੱਟ ਕਰਨ ਚ ਫਾਇਦੇਮੰਦ ਹੈ। ਜੈਤੂਨ ਦਾ ਤੇਲ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ

ਸੂਰਜਮੁਖੀ ਦਾ ਤੇਲ

    ਸੂਰਜਮੁਖੀ ਦੇ ਤੇਲ ਵਿੱਚ ਵਿਟਾਮਿਨ-ਈ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਹ ਚਰਬੀ ਨੂੰ ਬਰਨ ਕਰਦਾ ਹੈ ਅਤੇ ਦਿਲ ਨੂੰ ਸਿਹਤਮੰਦ ਰੱਖਦਾ ਹੈ। ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾਉਂਦਾ ਹੈ ਅਤੇ ਭੋਜਨ ਦਾ ਸੁਆਦ ਵਧਾਉਣ ਦਾ ਕੰਮ ਵੀ ਕਰਦਾ ਹੈ।

ਨਾਰੀਅਲ ਦਾ ਤੇਲ

    ਨਾਰੀਅਲ ਦੇ ਤੇਲ ਦੀ ਵਰਤੋਂ ਖਾਣਾ ਬਣਾਉਣ ਦੇ ਨਾਲ-ਨਾਲ ਸਿਹਤ ਲਈ ਵੀ ਕੀਤੀ ਜਾਂਦੀ ਹੈ। ਨਾਰੀਅਲ ਦਾ ਤੇਲ ਪਾਚਨ ਤੰਤਰ ਲਈ ਵੀ ਚੰਗਾ ਮੰਨਿਆ ਜਾਂਦਾ ਹੈ।

ਮੂੰਗਫਲੀ ਦਾ ਤੇਲ

    ਮੂੰਗਫਲੀ ਖਾਣਾ ਸਿਹਤ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ, ਇਸੇ ਤਰ੍ਹਾਂ ਮੂੰਗਫਲੀ ਦਾ ਤੇਲ ਵੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਮੂੰਗਫਲੀ ਚ ਵਿਟਾਮਿਨ ਅਤੇ ਮਿਨਰਲਸ ਦੀ ਭਰਪੂਰ ਮਾਤਰਾ ਹੋਣ ਕਾਰਨ ਸਰੀਰ ਨੂੰ ਊਰਜਾ ਮਿਲਦੀ ਹੈ।

ਐਕਸਟਰਾ ਵਰਜਿਨ ਜੈਤੂਨ ਦਾ ਤੇਲ

    ਐਕਸਟਰਾ ਵਰਜਿਨ ਜੈਤੂਨ ਦਾ ਤੇਲ ਜੈਤੂਨ ਦੇ ਤੇਲ ਨਾਲੋਂ ਬਿਹਤਰ ਹੈ। ਇਹ ਸਭ ਤੋਂ ਸ਼ੁੱਧ ਅਤੇ ਸਿਹਤਮੰਦ ਹੈ। ਇਹ ਤੇਲ ਤਾਜ਼ੇ ਕਟਾਈ ਵਾਲੇ ਜੈਤੂਨ ਦੇ ਤੇਲ ਤੋਂ ਬਣਾਇਆ ਜਾਂਦਾ ਹੈ।

View More Web Stories