ਕਦੋਂ-ਕਦੋਂ ਜ਼ਰੂਰੀ ਹੈ ਖੂਨ ਟੈਸਟ ਕਰਾਉਣਾ


2023/12/13 22:00:28 IST

ਲਾਪਰਵਾਹੀ ਨਾ ਕਰੋ

    ਸਿਹਤ ਦੇ ਮਾਮਲੇ ਚ ਖੂਨ ਟੈਸਟ ਕਰਾਉਣ ਲਈ ਕਦੇ ਵੀ ਲਾਪਰਵਾਹੀ ਨਹੀਂ ਕਰਨੀ ਚਾਹੀਦੀ। ਆਓ ਦੱਸਦੇ ਹਾਂ ਕਿ ਕਿਹੜੇ ਲੱਛਣਾਂ ਚ ਖੂਨ ਟੈਸਟ ਲਾਜ਼ਮੀ ਕਰਾਇਆ ਜਾਵੇ.....

ਲਗਾਤਾਰ ਭੁੱਖ ਲੱਗਣਾ

    ਜ਼ਰੂਰਤ ਤੋਂ ਜ਼ਿਆਦਾ ਭੁੱਖ ਜਾਂ ਪਿਆਸ ਲੱਗੇ ਤਾਂ ਇਹ ਸ਼ੂਗਰ ਦੇ ਸੰਕੇਤ ਹੋ ਸਕਦੇ ਹਨ। ਇਸਦੇ ਲਈ ਬਲੱਡ ਗੁਲੂਕੋਜ਼ ਟੈਸਟ ਕਰਾਓ।

ਸ਼ਰੀਰ ਦਰਦ

    ਲਗਾਤਾਰ ਸ਼ਰੀਰ ਚ ਕਿਸੇ ਵੀ ਤਰ੍ਹਾਂ ਦਾ ਦਰਦ ਦਿਲ ਦੀ ਬਿਮਾਰੀਆਂ ਦਾ ਸੰਕੇਤ ਦਿੰਦਾ ਹੈ। ਕਿਉਂਕਿ ਖੂਨ ਦੀਆਂ ਨਾੜੀਆਂ ਸੁੰਘੜਨ ਦਾ ਡਰ ਰਹਿੰਦਾ ਹੈ। ਇਸ ਲਈ ਸਮੇਂ ਸਿਰ ਬਲੱਡ ਟੈਸਟ ਕਰਾ ਕੇ ਪਤਾ ਕਰੋ।

ਹਾਈ ਕੋਲੈਸਟ੍ਰੋਲ

    ਆਮ ਤੌਰ ਤੇ ਇਸਦੇ ਕੋਈ ਲੱਛਣ ਨਹੀਂ ਹੁੰਦੇ। ਜੇਕਰ ਪਰਿਵਾਰ ਚ ਕਿਸੇ ਨੂੰ ਇਹ ਬਿਮਾਰੀ ਹੈ ਤਾਂ ਦੂਜਿਆਂ ਨੂੰ ਬਲੱਡ ਟੈਸਟ ਨਾਲ ਹੀ ਪਤਾ ਲੱਗ ਸਕਦਾ ਹੈ।

ਵਜ਼ਨ ਘਟਣਾ ਵਧਣਾ

    ਸ਼ਰੀਰ ਦੇ ਵਜ਼ਨ ਚ ਬਦਲਾਅ ਥਾਈਰਾਇਡ ਦੀ ਨਿਸ਼ਾਨੀ ਹੈ। ਇਸਦਾ ਪਤਾ ਕਰਨ ਲਈ ਬਲੱਡ ਟੈਸਟ ਕਰਾਉਣਾ ਲਾਜ਼ਮੀ ਹੈ। ਇਹ ਨਾਰਮਲ ਤਰ੍ਹਾਂ ਦਾ ਟੈਸਟ ਹੁੰਦਾ ਹੈ।

ਮੂਡ ਬਦਲਣਾ

    ਅਕਸਰ ਹੀ ਜਿਸ ਵਿਅਕਤੀ ਦਾ ਮੂਡ ਬਦਲਦਾ ਰਹਿੰਦਾ ਹੈ ਤਾਂ ਬਲੱਡ ਟੈਸਟ ਜ਼ਰੂਰ ਕਰਾਉਣਾ ਚਾਹੀਦਾ ਹੈ। ਅਜਿਹਾ ਹਾਰਮੋਨਜ਼ ਕਰਕੇ ਹੁੰਦਾ ਹੈ। ਇਸਦਾ ਪਤਾ ਟੈਸਟ ਨਾਲ ਲੱਗ ਸਕਦਾ ਹੈ।

ਇਨਫੈਕਸ਼ਨ

    ਜੇਕਰ ਕਿਸੇ ਵੀ ਤਰ੍ਹਾਂਦੀ ਇਨਫੈਕਸ਼ਨ ਆਮ ਦਵਾਈ ਨਾਲ ਠੀਕ ਨਹੀਂ ਹੋ ਰਹੀ ਤੇ ਗੰਭੀਰ ਬਣਦੀ ਜਾ ਰਹੀ ਹੈ ਤਾਂ ਬਲੱਡ ਟੈਸਟ ਜ਼ਰੂਰ ਕਰਾਉਣਾ ਚਾਹੀਦਾ ਹੈ। ਰਿਪੋਰਟ ਮੁਤਾਬਕ ਸਹੀ ਇਲਾਜ ਲੈਣਾ ਚਾਹੀਦਾ।

View More Web Stories