ਬੜੇ ਕੰਮ ਦੇ ਹੁੰਦੇ ਨੇ ਤਰਬੂਜ ਦੇ ਬੀਜ


2023/12/26 17:09:18 IST

ਕਈ ਪੋਸ਼ਕ ਤੱਤ 

    ਤਰਬੂਜ ਦੇ ਬੀਜਾਂ ਚ ਕਈ ਪੋਸ਼ਕ ਤੱਤ ਹਨ, ਜੋ ਸਿਹਤ ਲਈ ਫਾਇਦੇਮੰਦ ਹਨ। ਪ੍ਰੋਟੀਨ, ਜ਼ਿੰਕ, ਪੋਟਾਸ਼ੀਅਮ, ਓਮੇਗਾ-3 ਫੈਟੀ ਐਸਿਡ ਪਾਏ ਜਾਂਦੇ ਹਨ। 

ਜ਼ਿਆਦਾ ਕੈਲੋਰੀ ਨਹੀਂ 

    ਬੀਜਾਂ ਨੂੰ ਸਨੈਕ ਦੇ ਤੌਰ ਤੇ ਖਾ ਸਕਦੇ ਹੋ, ਇਨ੍ਹਾਂ ਚ ਜ਼ਿਆਦਾ ਕੈਲੋਰੀ ਨਹੀਂ ਹੁੰਦੀ। ਬੀਜਾਂ ਚ ਜ਼ਿਆਦਾ ਮਾਤਰਾ ਚ ਐਂਟੀ-ਇੰਫਲੇਮੇਟਰੀ ਅਤੇ ਐਂਟੀ-ਆਕਸੀਡੈਂਟ ਹੁੰਦੇ ਹਨ। 

ਬਿਮਾਰੀਆਂ ਤੋਂ ਬਚਾਓ 

    ਇਹ ਬੀਜ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ। 

ਦਿਲ ਦੀ ਸਿਹਤ 

    ਤਰਬੂਜ ਦੇ ਬੀਜ ਪੋਸ਼ਕ ਤੱਤਾਂ ਨਾਲ ਭਰਪੂਰ ਹਨ। ਇਨ੍ਹਾਂ ਚ ਮੌਜੂਦ ਮੈਗਨੀਸ਼ੀਅਮ ਹਾਈ ਬੀਪੀ ਲੈਵਲ ਨੂੰ ਨਾਰਮਲ ਰੱਖਣ ਚ ਮਦਦਗਾਰ ਹੁੰਦਾ ਹੈ ਤੇ ਦਿਲ ਦੀ ਸਿਹਤ ਨੂੰ ਵੀ ਵਧਾਵਾ ਦਿੰਦਾ ਹੈ। 

ਇਮਿਊਨਿਟੀ ਵਧਾਉਣ 'ਚ ਮਦਦਗਾਰ

    ਤਰਬੂਜ ਦੇ ਬੀਜਾਂ ਨੂੰ ਇਮਿਊਨਿਟੀ ਬੂਸਟਰ ਵੀ ਕਿਹਾ ਜਾਂਦਾ ਹੈ। ਇਨ੍ਹਾਂ ਬੀਜਾਂ ਚ ਵਿਟਾਮਿਨ ਬੀ ਪਾਇਆ ਜਾਂਦਾ ਹੈ, ਜੋ ਤੁਹਾਨੂੰ ਕਈ ਸਮੱਸਿਆਵਾਂ ਤੋਂ ਬਚਾਉਂਦਾ ਹੈ। ਇਹ ਬੀਜ ਪੇਟ ਭਰਿਆ ਰੱਖਣ ਚ ਮਦਦ ਕਰਦੇ ਹਨ। 

ਹੱਡੀਆਂ ਦੀ ਸਿਹਤ

    ਵਧਦੀ ਉਮਰ ਦੇ ਕਾਰਨ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਆਮ ਹਨ, ਪਰ ਲੋਕ ਗਠੀਆ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ਵਿੱਚ ਖੁਰਾਕ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।

ਸ਼ੂਗਰ ਵਿੱਚ ਫਾਇਦੇਮੰਦ

    ਸ਼ੂਗਰ ਮਰੀਜ਼ਾਂ ਲਈ ਤਰਬੂਜ ਦੇ ਬੀਜ ਵਰਦਾਨ ਤੋਂ ਘੱਟ ਨਹੀਂ ਹਨ। ਸ਼ੂਗਰ ਮਰੀਜ਼ ਬੀਜਾਂ ਨੂੰ ਡਾਈਟ ਦਾ ਹਿੱਸਾ ਜ਼ਰੂਰ ਬਣਾਓ।

ਵਾਲਾਂ ਲਈ ਫਾਇਦੇਮੰਦ

    ਜੇਕਰ ਤੁਸੀਂ ਵਾਲ ਝੜਨ ਤੋਂ ਪਰੇਸ਼ਾਨ ਹੋ ਤਾਂ ਤਰਬੂਜ ਦੇ ਬੀਜ ਤੁਹਾਡੇ ਲਈ ਬਹੁਤ ਮਦਦਗਾਰ ਸਾਬਤ ਹੋ ਸਕਦੇ ਹਨ।

ਭੋਜਨ 'ਚ ਬੀਜਾਂ ਦੀ ਵਰਤੋਂ 

    ਬੀਜਾਂ ਨੂੰ ਸੁਕਾ ਕੇ ਪੈਨ ਵਿੱਚ ਫਰਾਈ ਕਰੋ। ਕਈ ਦਿਨਾਂ ਲਈ ਏਅਰਟਾਈਟ ਕੰਟੇਨਰ ਵਿੱਚ ਸਟੋਰ ਕੀਤਾ ਜਾ ਸਕਦਾ ਹੈ। ਇਨ੍ਹਾਂ ਛੋਟੇ-ਛੋਟੇ ਬੀਜਾਂ ਨੂੰ ਸਲਾਦ ਜਾਂ ਸੁੱਕੇ ਮੇਵੇ ਦੇ ਨਾਲ ਖਾ ਸਕਦੇ ਹੋ। 

View More Web Stories