ਸਿਰ ਤੋਂ ਲੈ ਕੇ ਪੈਰਾਂ ਤੱਕ ਫਾਇਦੇਮੰਦ ਹੁੰਦੇ ਹਨ ਅਖਰੋਟ , ਰੋਜ਼ਾਨਾ ਖਾਓਗੇ ਤਾਂ ਹੋਣਗੇ। ਇਹ 7 ਫਾਇਦੇ।
ਪੋਸ਼ਕ ਤੱਤਾਂ
ਅਖਰੋਟ ਵਿੱਚ ਪ੍ਰੋਟੀਨ, ਕੈਲਸ਼ੀਅਮ, ਆਇਰਨ, ਪੋਟਾਸ਼ੀਅਮ, ਫੋਲੇਟ, ਮੈਗਨੀਸ਼ੀਅਮ, ਫਾਈਬਰ, ਥਿਆਮੀਨ, ਫੋਲੇਟ, ਓਮੇਗਾ 3 ਫੈਟੀ ਐਸਿਡ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ।
ਸਿਹਤ ਲਈ ਫਾਇਦੇਮੰਦ
ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਣ ਕਾਰਨ ਅਖਰੋਟ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਹੱਡੀਆਂ ਹੁੰਦੀਆਂ ਹਨ ਮਜ਼ਬੂਤ
ਇਸ ਚ ਕੈਲਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ। ਇਸ ਕਾਰਨ ਇਸ ਨੂੰ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
ਤੰਦਰੁਸਤ ਦਿਲ
ਅਖਰੋਟ ਖਾਣ ਨਾਲ ਖਰਾਬ ਕੋਲੈਸਟ੍ਰੋਲ ਦਾ ਪੱਧਰ ਘੱਟ ਹੁੰਦਾ ਹੈ। ਇਸੇ ਕਾਰਨ ਇਸ ਨੂੰ ਖਾਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਇਸ ਨਾਲ ਬਲੱਡ ਪ੍ਰੈਸ਼ਰ ਵੀ ਕੰਟਰੋਲ ਚ ਰਹਿੰਦਾ ਹੈ।
ਕਬਜ਼ ਤੋਂ ਰਾਹਤ
ਜੇਕਰ ਤੁਸੀਂ ਰੋਜ਼ਾਨਾ ਅਖਰੋਟ ਖਾਂਦੇ ਹੋ ਤਾਂ ਤੁਹਾਨੂੰ ਕਬਜ਼ ਦੀ ਸਮੱਸਿਆ ਨਹੀਂ ਹੋਵੇਗੀ।
ਜ਼ੁਕਾਮ ਅਤੇ ਖੰਘ ਦੂਰ
ਅਖਰੋਟ ਖਾਣ ਨਾਲ ਇਮਿਊਨਿਟੀ ਵਧਦੀ ਹੈ। ਇਸ ਨਾਲ ਜ਼ੁਕਾਮ ਅਤੇ ਖੰਘ ਦੂਰ ਹੋ ਜਾਂਦੀ ਹੈ।
ਸਿਹਤਮੰਦ ਦਿਮਾਗ
ਇਸ ਵਿੱਚ ਓਮੇਗਾ-3 ਫੈਟੀ ਐਸਿਡ ਪਾਇਆ ਜਾਂਦਾ ਹੈ। ਇਸ ਕਾਰਨ ਅਖਰੋਟ ਖਾਣ ਨਾਲ ਦਿਮਾਗ ਸਿਹਤਮੰਦ ਰਹਿੰਦਾ ਹੈ।
ਕੈਂਸਰ ਦੇ ਇਲਾਜ ਵਿੱਚ ਮਦਦਗਾਰ
ਅਖਰੋਟ ਚ ਵਾਈ-ਟੋਕੋਫੇਰੋਲ ਦੇ ਨਾਲ ਪੌਲੀਫੇਨੋਲ ਹੁੰਦੇ ਹਨ, ਜੋ ਕੈਂਸਰ ਦੇ ਖਤਰੇ ਨੂੰ ਘੱਟ ਕਰਦੇ ਹਨ।
ਭਾਰ ਘਟਾਵੇ
ਇਸ ਵਿੱਚ ਪ੍ਰੋਟੀਨ ਅਤੇ ਫਾਈਬਰ ਹੁੰਦਾ ਹੈ। ਇਸ ਕਾਰਨ ਅਖਰੋਟ ਖਾਣ ਨਾਲ ਭਾਰ ਕੰਟਰੋਲ ਕਰਨ ਚ ਮਦਦ ਮਿਲਦੀ ਹੈ।
View More Web Stories