ਅੱਖਾਂ ਦੀ ਦੇਖਭਾਲ ਲਈ ਵਰਤੋ ਇਹ ਸਾਵਧਾਨੀਆਂ
ਅੱਖਾਂ ਨੂੰ ਆਰਾਮ ਦਵੋ
ਕੰਪਿਊਟਰ ਦੀ ਸਕਰੀਨ ਤੇ ਕੰਮ ਕਰ ਰਹੇ ਹੋ ਜਾਂ ਮੋਬਾਈਲ ਤੇ, ਹਰ ਦਸ ਮਿੰਟ ਵਿਚ ਆਪਣੀਆਂ ਅੱਖਾਂ ਨੂੰ ਥੋੜ੍ਹਾ ਆਰਾਮ ਦੇਣਾ ਜ਼ਰੂਰੀ ਹੈ|
8 ਘੰਟੇ ਦੀ ਨੀਂਦ
ਸਿਹਤਮੰਦ ਅੱਖਾਂ ਲਈ ਘੱਟੋ-ਘੱਟ 8 ਘੰਟੇ ਦੀ ਨੀਂਦ ਜ਼ਰੂਰੀ ਹੈ। ਇਹ ਤੁਹਾਡੀ ਸਿਹਤ ਦੇ ਨਾਲ-ਨਾਲ ਅੱਖਾਂ ਦੀ ਰੌਸ਼ਨੀ ਲਈ ਵੀ ਜ਼ਰੂਰੀ ਹੈ।
ਅੱਖਾਂ ਦੀ ਕਸਰਤ
ਅੱਖਾਂ ਦੀ ਕਸਰਤ ਕਰੋ। ਅੱਖਾਂ ਤੇ ਤਿੰਨ ਉਂਗਲਾਂ ਰੱਖ ਕੇ ਅੱਖਾਂ ਬੰਦ ਕਰੋ। ਅਜਿਹਾ ਘੱਟੋ-ਘੱਟ ਦਸ ਵਾਰ ਕਰੋ। ਅਨੁਲੋਮ-ਵਿਲੋਮ ਪ੍ਰਾਣਾਯਾਮ ਕਰੋ।
ਅੱਖਾਂ ਸਾਫ ਪਾਣੀ ਨਾਲ ਧੋਵੇ
ਅੱਖਾਂ ਨੂੰ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ। ਇਸ ਦੇ ਲਈ ਮੂੰਹ ਚ ਹਵਾ ਭਰੋ ਅਤੇ ਅੱਖਾਂ ਚ ਪਾਣੀ ਪਾਓ। ਇਸ ਨਾਲ ਅੱਖਾਂ ਸਾਫ਼ ਹੋ ਜਾਣਗੀਆਂ।
ਅੱਖਾਂ ਦੀ ਜਾਂਚ ਕਰਵਾਓ
ਸਾਲ ਵਿੱਚ ਦੋ ਵਾਰ ਆਪਣੀਆਂ ਅੱਖਾਂ ਦੀ ਜਾਂਚ ਕਰਵਾਓ। ਨੀਲੀਆਂ ਕਿਰਨਾਂ ਤੋਂ ਬਚਣ ਲਈ ਐਨਕਾਂ ਦੀ ਵਰਤੋਂ ਕਰੋ।
ਘਾਹ 'ਤੇ ਨੰਗੇ ਪੈਰੀਂ ਸੈਰ ਕਰੋ
ਪੈਰਾਂ ਦੇ ਤਲੇ ਤੇ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰੋ ਅਤੇ ਸਵੇਰੇ ਹਰੇ ਘਾਹ ਤੇ ਨੰਗੇ ਪੈਰੀਂ ਸੈਰ ਕਰੋ |
ਡਾਕਟਰ ਦੀ ਸਲਾਹ ਲਵੋ
ਜੇਕਰ ਅੱਖਾਂ ਵਿੱਚ ਦਰਦ ਹੈ ਤਾਂ ਡਾਕਟਰ ਦੀ ਸਲਾਹ ਲਵੋ। ਡਾਕਟਰ ਦੀ ਸਲਾਹ ਦੇ ਬਿਨਾਂ ਕੋਈ ਵੀ ਦਵਾਈ ਦੀ ਵਰਤੋਂ ਨਾ ਕਰੋ।
View More Web Stories