ਚੰਗੀ ਸਿਹਤ ਲਈ ਲਾਭਕਾਰੀ ਹਲਦੀ


2023/11/20 16:15:58 IST

ਐਲਰਜੀ ਰੋਗ

    ਹਲਦੀ ਦਾ ਤੇਲ ਐਲਰਜੀ ਰੋਗ ਵਿੱਚ ਕਾਫ਼ੀ ਗੁਣਕਾਰੀ ਮੰਨਿਆ ਜਾਂਦਾ ਹੈ ਅਤੇ ਇਸ ਦਾ ਪ੍ਰਭਾਵ ਤੁਰੰਤ ਦੇਖਣ ਨੂੰ ਮਿਲਦਾ ਹੈ।

ਖੂਨ ਨਿਰਮਾਣ

    ਹਲਦੀ ਵਿੱਚ ਭਰਪੂਰ ਮਾਤਰਾ ਵਿੱਚ ਲੋਹ ਤੱਤ ਹੁੰਦਾ ਹੈ, ਜੋ ਖੂਨ ਨਿਰਮਾਣ ਵਿੱਚ ਮਦਦਗਾਰ ਹੁੰਦਾ ਹੈ।

ਜ਼ਹਿਰਨਾਸ਼ਕ

    ਜੇਕਰ ਕੋਈ ਜ਼ਹਿਰੀਲਾ ਕੀੜਾ ਮਕੌੜਾ ਲੜ ਜਾਵੇ ਤਾਂ ਹਲਦੀ ਨੂੰ ਪੀਸ ਕੇ ਲੇਪ ਤਿਆਰ ਕਰਕੇ ਉਸ ਨੂੰ ਗਰਮ ਕਰਕੇ ਲਗਾਓ।

ਪੇਟ `ਚ ਕੀੜੇ

    ਜੇਕਰ ਪੇਟ `ਚ ਕੀੜੇ ਹੋ ਗਏ ਹਨ ਤਾਂ ਗੁੜ ਤੇ ਹਲਦੀ ਮਿਲਾ ਕੇ ਸੇਵਨ ਕਰਨ ਨਾਲ ਉਹ ਮਰ ਜਾਂਦੇ ਹਨ।

ਚਮੜੀ ਰੋਗ

    ਚਮੜੀ ਰੋਗਾਂ `ਚ ਵੀ ਹਲਦੀ ਦਵਾਈ ਦਾ ਕੰਮ ਕਰਦੀ ਹੈ। ਇਸ ਦੇ ਫੁੱਲਾਂ ਦਾ ਪੇਸਟ ਬਣਾ ਕੇ ਪ੍ਰਭਾਵਿਤ ਭਾਗ `ਤੇ ਲੇਪ ਕਰਨਾ ਚਾਹੀਦਾ ਹੈ।

ਜੋੜਾਂ ਦਾ ਦਰਦ

    ਜੇਕਰ ਜੋੜਾਂ ਦਾ ਦਰਦ ਹੋਵੇ ਜਾਂ ਸੋਜ ਹੋਵੇ ਤਾਂ ਹਲਦੀ ਚੂਰਨ ਨੂੰ ਘੱਟ ਪਾਣੀ ਵਿੱਚ ਘੋਲ ਕੇ ਉਸ ਦੇ ਪੇਸਟ ਦਾ ਦਰਦ ਵਾਲੀ ਥਾਂ ਤੇ ਲੇਪ ਕਰਨਾ ਚਾਹੀਦਾ ਹੈ।

ਪੀਲੀਆ

    ਪੀਲੀਆ ਰੋਗ ਵਿੱਚ ਲੱਸੀ ਵਿੱਚ ਹਲਦੀ ਘੋਲ ਕੇ ਸੇਵਨ ਕਰਨ ਨਾਲ ਵੀ ਲਾਭ ਹੁੰਦਾ ਹੈ।

ਖੰਘ ਤੋਂ ਮੁਕਤੀ

    ਖੰਘ ਤੋਂ ਮੁਕਤੀ ਲਈ ਹਲਦੀ ਦੀ ਇਕ ਛੋਟੀ ਜਿਹੀ ਗੰਢ ਮੂੰਹ `ਚ ਰੱਖ ਕੇ ਚੂਸਣੀ ਚਾਹੀਦੀ ਹੈ।

View More Web Stories