ਸਰਦੀਆਂ 'ਚ ਰਾਮਬਾਣ ਤੋਂ ਘੱਟ ਨਹੀਂ ਤੁਲਸੀ ਦਾ ਕਾੜ੍ਹਾ


2023/12/21 15:17:10 IST

ਸਮੱਗਰੀ

    1/2 ਚਮਚ ਕਾਲੀ ਮਿਰਚ, 1 ਚਮਚ ਗੁੜ, 1 ਇੰਚ ਅਦਰਕ ਦਾ ਟੁਕੜਾ ,6-7 ਤੁਲਸੀ ਦੇ ਪੱਤੇ, 2 ਕੱਪ ਪਾਣੀ।

ਬਣਾਉਣ ਦੀ ਵਿਧੀ

    ਕਾਲੀ ਮਿਰਚ, ਅਦਰਕ ਤੇ ਤੁਲਸੀ ਦੀਆਂ ਪੱਤਿਆਂ ਨੂੰ ਪੀਸ ਲਓ। ਇੱਕ ਸੌਸਪੈਨ ਵਿੱਚ ਪਾਣੀ ਪਾਓ। ਸਾਰੀ ਪੀਸੀ ਹੋਈ ਸਮੱਗਰੀ ਤੇ ਗੁੜ ਪਾ ਕੇ ਚੰਗੀ ਤਰ੍ਹਾਂ ਗਰਮ ਕਰੋ। 10-15 ਮਿੰਟਾਂ ਤੱਕ ਘੱਟ ਅੱਗ ਤੇ ਉਬਾਲੋ। ਜਦੋਂ ਇਹ ਅੱਧਾ ਰਹਿ ਜਾਵੇ ਤਾਂ ਇਸਨੂੰ ਛਾਣ ਕੇ ਚਾਹ ਦੀ ਤਰ੍ਹਾਂ ਪੀ ਲਓ।

ਚਿਕਿਤਸਕ ਚਾਹ

    ਤੁਲਸੀ ਦਾ ਕਾੜ੍ਹਾ ਇੱਕ ਚਿਕਿਤਸਕ ਚਾਹ ਹੈ, ਜੋ ਕਿ ਬਹੁਤ ਸਾਰੀਆਂ ਬਿਮਾਰੀਆਂ ਅਤੇ ਅਸੁਵਿਧਾਵਾਂ ਦਾ ਇਲਾਜ ਹੈ। ਆਓ ਜਾਣਦੇ ਹਾਂ ਇਸਦੇ ਫਾਇਦੇ.....

ਇਮਿਊਨਿਟੀ ਮਜ਼ਬੂਤ

    ਤੁਲਸੀ ਦੇ ਪੱਤੇ ਐਂਟੀਆਕਸੀਡੈਂਟਸ ਤੇ ਅਸੈਂਸ਼ੀਅਲ ਤੇਲ ਨਾਲ ਭਰਪੂਰ ਹੁੰਦੇ ਹਨ, ਜੋ ਇਮਿਊਨਿਟੀ ਨੂੰ ਵਧਾਉਂਦੇ ਹਨ। ਇਨਫੈਕਸ਼ਨਾਂ ਤੇ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰਦੇ ਹਨ।

ਖੰਘ ਤੇ ਜ਼ੁਕਾਮ

    ਤੁਲਸੀ, ਅਦਰਕ ਤੇ ਕਾਲੀ ਮਿਰਚ ਦਾ ਬਣਿਆ ਇਹ ਕਾੜ੍ਹਾ ਖੰਘ ਤੇ ਜ਼ੁਕਾਮ ਵਰਗੀਆਂ ਸਾਹ ਦੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਂਦਾ ਹੈ।

ਜੋੜਾਂ ਦਾ ਦਰਦ

    ਤੁਲਸੀ ਦੇ ਕਾੜ੍ਹੇ ਦਾ ਨਿਯਮਤ ਸੇਵਨ ਸਰੀਰ ਵਿੱਚ ਸੋਜ ਨੂੰ ਘੱਟ ਕਰਨ, ਜੋੜਾਂ ਅਤੇ ਮਾਸਪੇਸ਼ੀਆਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦਾ ਹੈ।

ਤਣਾਅ ਘੱਟ

    ਤੁਲਸੀ ਤਣਾਅ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ। ਤੁਲਸੀ ਦਾ ਕਾੜ੍ਹਾ ਸਮੁੱਚੀ ਮਾਨਸਿਕ ਸਿਹਤ ਵਿੱਚ ਸੁਧਾਰ ਵੀ ਕਰਦਾ ਹੈ।

View More Web Stories