Heart Attack ਤੋਂ ਬਚਣ ਲਈ ਉੱਠਦੇ ਸਾਰ ਨਾ ਕਰੋ ਇਹ ਕੰਮ
ਠੰਡ 'ਚ ਜ਼ਿਆਦਾ ਖ਼ਤਰਾ
ਠੰਡ ਚ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਇਸ ਕਰਕੇ ਸਾਵਧਾਨੀ ਵਰਤਣੀ ਬੇਹੱਦ ਜ਼ਰੂਰੀ ਹੈ। ਨਸਾਂ ਸੁੰਘੜਨ ਨਾਲ ਹਾਰਟ ਨੂੰ ਬਲੱਡ ਨੂੰ ਪੰਪ ਕਰਨ ਚ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ।
ਰੱਖੋ ਧਿਆਨ
ਮੌਸਮ ਨੂੰ ਦੇਖ ਕੇ ਆਪਣਾ ਧਿਆਨ ਰੱਖੋ। ਗਰਮੀਆਂ ਦੀ ਰੂਟੀਨ ਨੂੰ ਸਰਦੀਆਂ ਚ ਜਾਰੀ ਰੱਖਣ ਨਾਲ ਸਿਹਤ ਨੂੰ ਖ਼ਤਰਾ ਪੈਦਾ ਹੋ ਜਾਂਦਾ ਹੈ। ਤੁਸੀਂ ਸਵੇਰੇ ਉੱਠਦੇ ਸਾਰ ਇਹ ਤਿੰਨ ਕੰਮ ਨਾ ਕਰੋ, ਤਾਂ ਹਾਰਟ ਅਟੈਕ ਦਾ ਖ਼ਤਰਾ ਘੱਟ ਜਾਂਦਾ ਹੈ।
ਜ਼ਿਆਦਾ ਪਾਣੀ
ਜ਼ਿਆਦਾਤਰ ਲੋਕ ਸਵੇਰੇ ਉੱਠ ਕੇ ਵਧੇਰੇ ਪਾਣੀ ਪੀਂਦੇ ਹਨ। ਇਹ ਦਿਲ ਦੇ ਮਰੀਜ਼ਾਂ ਲਈ ਠੀਕ ਨਹੀਂ ਹੈ। ਸਿਰਫ 1 ਗਿਲਾਸ ਪਾਣੀ ਪੀਣਾ ਕਾਫੀ ਹੈ।
ਕਸਰਤ ਤੋਂ ਪਰਹੇਜ਼
ਸਰਦੀਆਂ ਚ ਦਿਲ ਜਾਂ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਸਵੇਰੇ ਜਲਦੀ ਕਸਰਤ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। 7 ਜਾਂ 8 ਵਜੇ ਦਿਨ ਦੀ ਸ਼ੁਰੂਆਤ ਹਲਕੀ ਕਸਰਤ ਨਾਲ ਕੀਤੀ ਜਾ ਸਕਦੀ ਹੈ।
ਨਹਾਉਣ ਤੋਂ ਬਚਾਅ
ਸਵੇਰੇ ਉੱਠਦੇ ਸਾਰ ਨਹਾਉਣ ਤੋਂ ਬਚਾਅ ਰੱਖਣਾ ਚਾਹੀਦਾ। ਕੋਸ਼ਿਸ਼ ਕਰੋ ਕਿ ਉੱਠਣ ਤੋਂ ਅੱਧਾ ਜਾਂ ਇੱਕ ਘੰਟਾ ਮਗਰੋਂ ਗੁਣਗੁਣੇ ਪਾਣੀ ਨਾਲ ਨਹਾਓ।
View More Web Stories