ਕਾਰ ਦਾ ਰੱਖ-ਰਖਾਵ 'ਤੇ ਸੁਝਾਅ


2023/11/24 23:01:48 IST

ਟਾਇਰ ਪ੍ਰੈਸ਼ਰ ਚੈੱਕ ਕਰੋ

    ਲੰਬੀ ਯਾਤਰਾ ਤੋਂ ਪਹਿਲਾਂ ਟਾਇਰ ਪ੍ਰੈਸ਼ਰ ਦੀ ਜਾਂਚ ਕਰਨ ਲਈ ਪੋਰਟੇਬਲ ਡਿਵਾਈਸ ਦੀ ਵਰਤੋਂ ਕਰੋ।

ਬੈਟਰੀ ਦੀ ਸੰਭਾਲ

    ਬੈਟਰੀ ਸੁਰੱਖਿਆ ਨੂੰ ਡਿਸਕਨੈਕਟ ਕਰੋ ਅਤੇ ਲੋੜ ਅਨੁਸਾਰ ਟਰਮੀਨਲ ਸੰਪਰਕਾਂ ਨੂੰ ਸਾਫ਼ ਕਰੋ।

ਵਾਧੂ ਟਾਇਰ ਰੱਖੋ

    ਐਮਰਜੈਂਸੀ ਲਈ ਕਾਰ ਟੂਲ ਕਿੱਟ ਦੇ ਨਾਲ-ਨਾਲ ਇੱਕ ਵਾਧੂ ਟਾਇਰ ਵੀ ਜਰੂਰ ਰੱਖੋ।

ਵਿੰਡਸ਼ੀਲਡ ਵਾਈਪਰਾਂ ਦੀ ਕਰੋ ਜਾਂਚ

    ਸਹੀ ਕਾਰਜਸ਼ੀਲਤਾ ਨੂੰ ਯਕੀਨੀ ਬਣਾਉਣ ਲਈ ਵਾਈਪਰ ਬਲੇਡ ਦੀ ਸਥਿਤੀ ਦੀ ਨਿਯਮਤ ਤੌਰ ਤੇ ਜਾਂਚ ਕਰਦੇ ਰਹੋ।

ਬ੍ਰੇਕ ਦਾ ਰੱਖੋ ਖਿਆਲ

    ਖਾਸ ਤੌਰ ਤੇ ਲੰਮੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ, ਬਰੇਕਾਂ ਦੀ ਜਾਂਚ ਜਰੂਰ ਕਰੋ।

ਕਾਰ ਠੀਕ ਕਰਨਾ ਸਿੱਖੋ

    ਅਚਾਨਕ ਖਰਾਬ ਹੋਈ ਸਥਿਤੀਆਂ ਨੂੰ ਸੰਭਾਲਣ ਲਈ ਕਾਰ ਮਕੈਨਿਕਸ ਦਾ ਮੁਢਲਾ ਗਿਆਨ ਹੋਣਾ ਚਾਹੀਦਾ ਹੈ, ਤਾਂ ਜੋ ਰਸਤੇ ਵਿੱਚ ਕਾਰ ਦੀ ਕੋਈ ਵੀ ਖਰਾਬੀ ਹੋਏ ਤਾਂ ਤੁਸੀਂ ਉਸਨੂੰ ਠੀਕ ਕਰ ਸਕੋ।

ਕਾਰ ਦਾ ਬੀਮਾ

    ਇਹ ਮਹੱਤਵਪੂਰਨ ਹੈ, ਜੇਕਰ ਤੁਹਾਡੀ ਕਾਰ ਦੁਰਘਟਨਾ ਦਾ ਸਾਹਮਣਾ ਕਰਦੀ ਹੈ ਤਾਂ ਕਾਰ ਬੀਮਾ ਕੰਮ ਵਿੱਚ ਆਉਂਦਾ ਹੈ ਜੋ ਤੁਹਾਨੂੰ ਕੀਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਉਂਦਾ ਹੈ।

ਕਾਰ ਵਾਸ਼

    ਵਾਸ਼ ਸੈਂਟਰ ਤੇ ਜਾਂ ਆਪਣੇ ਘਰ ਵਿੱਚ ਕਾਰ ਨੂੰ ਨਿਯਮਿਤ ਤੌਰ ਤੇ ਵਾਸ਼ ਕਰਾਦੇ ਰਹੋ।

ਐਮਰਜੈਂਸੀ ਸੰਪਰਕ

    ਮਕੈਨਿਕ ਜਾਂ ਅਧਿਕਾਰਤ ਕਾਰ ਸੇਵਾ ਕੇਂਦਰ ਦਾ ਵੇਰਵਾ ਆਪਣੇ ਕੋਲ ਰੱਖੋ, ਤਾਂ ਜੋ ਮੁਸੀਬਤ ਦੌਰਾਨ ਤੁਹਾਨੂੰ ਕਿਸੇ ਪ੍ਰਕਾਰ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

View More Web Stories